ਭਾਰਤ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਤੀਜਾ ਗੋਲਡ ਜਿੱਤਿਆ ਹੈ । 20 ਸਾਲਾ ਅਚਿੰਤਾ ਸ਼ਿਉਲੀ ਨੇ 73 ਕਿਲੋਗ੍ਰਾਮ ਵੇਟਲਿਫਟਿੰਗ ਪੁਰਸ਼ ਭਾਰ ਵਰਗ ਵਿੱਚ ਇਹ ਤਗ਼ਮਾ ਜਿੱਤਿਆ । ਇਸਦੇ ਨਾਲ ਹੀ ਅਚਿੰਤਾ ਨੇ ਕੁੱਲ 313 ਕਿਲੋ ਭਾਰ ਚੁੱਕ ਕੇ ਖੇਡਾਂ ਦਾ ਰਿਕਾਰਡ ਬਣਾਇਆ ਹੈ। ਅਚਿੰਤਾ ਦੇ ਗੋਲਡ ਮੈਡਲ ਜਿੱਤਣ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਚਿੰਤਾ ਸ਼ਿਓਲੀ ਨੂੰ ਵਧਾਈ ਦਿੱਤੀ ਹੈ ।
ਦੱਸ ਦੇਈਏ ਕਿ CM ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ, ”ਇੱਕ ਹੋਰ ਗੋਲਡ! ਰਾਸ਼ਟਰਮੰਡਲ ਖੇਡਾਂ ਵਿੱਚ ਅਚਿੰਤਾ ਸ਼ਿਓਲੀ ਨੂੰ ਸੋਨ ਤਮਗ਼ਾ ਜਿੱਤਣ ‘ਤੇ ਵਧਾਈਆਂ। ਵੇਟ ਲਿਫਟਿੰਗ ਵਿੱਚ ਇਸ ਵਾਰ ਸਾਡੇ ਖਿਡਾਰੀਆਂ ਨੇ ਕਮਾਲ ਕੀਤਾ ਹੈ। ਹੁਣ ਤੱਕ ਤਿੰਨੋਂ ਸੋਨ ਤਮਗ਼ੇ ਵੇਟ ਲਿਫਟਿੰਗ ਵਿੱਚ ਆਏ ਹਨ । ਸਾਰਿਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ। ਚੱਕਦੇ ਇੰਡੀਆ….!”
ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ ਮਿਲਣ ਤੋ ਬਆਦ ਗੈਂਗਸਟਰ ਨੂੰ ਮੋਗਾ ਲੈ ਗਈ ਪੁਲਿਸ
ਜ਼ਿਕਰਯੋਗ ਹੈ ਕਿ ਬਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਮੀਰਾ ਬਾਈ ਚਾਨੂ ਨੇ ਸਭ ਤੋਂ ਪਹਿਲਾ ਸੋਨ ਤਮਗ਼ਾ ਜਿੱਤਿਆ ਅਤੇ ਦੇਸ਼ ਦਾ ਮਾਣ ਵਧਾਇਆ । ਮੀਰਾ ਬਾਈ ਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਤਿੰਨ ਕੋਸ਼ਿਸ਼ਾਂ ਦੌਰਾਨ ਕੁੱਲ 201 ਕਿਲੋ ਵਜ਼ਨ ਚੁੱਕ ਕੇ ਭਾਰਤ ਦੀ ਝੋਲੀ ਸੁਨਹਿਰੀ ਤਗ਼ਮਾ ਪਾਇਆ ।
ਵੀਡੀਓ ਲਈ ਕਲਿੱਕ ਕਰੋ -: