ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਜ਼ਿਲ੍ਹਿਆਂ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀਨਾਨਗਰ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੌਰਾ ਕਰਨ ਲਈ ਪਹੁੰਚੇ। ਉਨ੍ਹਾਂ ਨੇ ਪੰਜਾਬੀਆਂ ਨੂੰ ਰੈਸਕਿਊ ਕਰਨ ਅਤੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਆਪਣਾ ਹੈਲੀਕਾਪਟਰ ਦਿੱਤਾ ਹੈ।
CM ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡ ਅਜਿਹੇ ਨੇ ਜਿੱਥੇ ਲੋਕ ਘਰਾਂ ਤੋਂ ਬਾਹਰ ਵੀ ਨਹੀਂ ਨਿਕਲ ਪਾ ਰਹੇ। ਘਰਾਂ ਵਿੱਚ ਪਾਣੀ ਵੜ੍ਹਨ ਕਾਰਨ ਲੋਕ ਮਕਾਨ ਦੀ ਛੱਤ ‘ਤੇ ਬੈਠੇ ਨੇ ਅਤੇ ਉਨ੍ਹਾਂ ਨੂੰ ਰਾਸ਼ਨ ਵੀ ਨਹੀਂ ਮਿਲ ਰਿਹਾ। ਜਿਨ੍ਹਾਂ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਅੱਜ ਓਹੀ ਹੈਲੀਕਾਪਟਰ ਮੈਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ।
ਇਹ ਵੀ ਪੜ੍ਹੋ : “Rate ਨਾ ਵੱਧ ਲਗਾਇਓ ਹੜ੍ਹ ਆਏ ਹੋਏ ਆ…”, MLA ਕੁਲਦੀਪ ਧਾਲੀਵਾਲ ਨੇ ਹੱਥ ਜੋੜ ਕੇ ਦੁਕਾਨਦਾਰਾਂ ਨੂੰ ਕੀਤੀ ਅਪੀਲ
ਉਹਨਾਂ ਕਿਹਾ ਕਿ ਮੈਂ ਹੈਲੀਕਾਪਟਰ ਨੂੰ ਇੱਥੇ ਛੱਡ ਰਿਹਾ ਹਾਂ ਤਾਂ ਜੋ ਇਸ ਰਾਹੀਂ ਲੋਕਾਂ ਤੱਕ ਦੁੱਧ, ਰਾਸ਼ਨ ਅਤੇ ਪਾਣੀ ਪਹੁੰਚਾਇਆ ਜਾ ਸਕੇ। ਮੈਂ ਇਸ ਲਈ ਡੀਸੀ ਸਾਹਿਬ ਨੂੰ ਨਿਰਦੇਸ਼ ਦੇ ਦਿੱਤੇ ਹਨ। ਮੈਂ ਖੁਦ ਕਾਰ ਰਾਹੀਂ ਵਾਪਸ ਜਾਵਾਂਗਾ। ਇਹ ਹੈਲੀਕਾਪਟਰ ਲੋਕਾਂ ਦਾ ਹੀ ਹੈ ਅਤੇ ਜਦੋਂ ਤੱਕ ਲੋਕਾਂ ਦੇ ਬਚਾਅ ਅਤੇ ਹੋਰ ਕੰਮਾਂ ਲਈ ਲੋੜ ਹੋਵੇਗੀ ਇਹ ਲੋਕਾਂ ਹਵਾਲੇ ਹੀ ਰਹੇਗਾ। ਇਸ ਮੌਕੇ ਉਹਨਾਂ ਕਿਹਾ ਕਿ ਕੁਦਰਤ ‘ਤੇ ਕੋਈ ਜ਼ੋਰ ਨਹੀਂ, ਪਰ ਅਸੀਂ ਆਪਣੇ ਵੱਲੋਂ ਲੋਕਾਂ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸੰਕਟ ਦੇ ਸਮੇਂਵਿੱਚ ਕੇਂਦਰ ਪੰਜਾਬ ਨੂੰ ਰਾਹਤ ਪੈਕੇਜ ਦੇ ਰੂਪ ‘ਚ ਉਸਦਾ ਬਣਦਾ ਹੱਕ ਦੇਵੇ।
ਵੀਡੀਓ ਲਈ ਕਲਿੱਕ ਕਰੋ -:
























