CM ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਸਣੇ ਸੰਗਰੂਰ ਵਿਖੇ ਵੋਟ ਪਾਈ। ਵੋਟ ਪਾਉਣ ਮਗਰੋਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ। 13 ਲੋਕ ਸਭਾ ਸੀਟਾਂ ਉਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਦਾ ਇਤਿਹਾਸ ਇਹ ਹੀ ਕਹਿੰਦਾ ਹੈ ਕਿ ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ ਵੋਟਿੰਗ ਦਾ ਇਸਤੇਮਾਲ ਕਰਦੇ ਹਨ। ਪੰਜਾਬ ਦੇ ਲੋਕ ਜਾਗਰੂਕ ਹਨ।
ਵੋਟ ਪਾਉਣ ਤੋਂ ਬਾਅਦ CM ਮਾਨ ਨੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਵੋਟਰ ਕਾਰਡ ਲੈ ਕੇ ਦਿੱਤਾ ਹੈ, ਇਸਦੀ ਜ਼ਰੂਰ ਵਰਤੋਂ ਕਰੋ। ਨਾਲ ਹੀ ਉਨ੍ਹਾਂ ਕਿਹਾ ਕਿ ਚੰਗੇ ਬੰਦਿਆਂ ਨੂੰ ਚੁਣੋ, ਜਿਹੜੇ ਦੁੱਖਾਂ-ਸੁੱਖਾਂ ‘ਚ ਤੁਹਾਡਾ ਸਾਥ ਦੇਣ। ਵੋਟ ਜ਼ਰੂਰ ਪਾਓ ਤਾਂ ਜੋ ਪੰਜਾਬ ਵਿਚ ਵੋਟ ਫੀਸਦੀ ਵੱਧ ਸਕੇ। ਡਾ. ਗੁਰਪ੍ਰੀਤ ਕੌਰ ਨੇ ਵੀ ਪੰਜਾਬ ਦੀਆਂ ਔਰਤਾਂ ਨੂ ਵੱਧ ਤੋਂ ਵੱਧ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਤੇ AAP ਉਮੀਦਵਾਰ ਅਮਨਸ਼ੇਰ ਕਲਸੀ ਨੇ ਪਾਈ ਵੋਟ
ਇਸ ਸੀਟ ‘ਤੇ 15 ਲੱਖ 55 ਹਜ਼ਾਰ 370 ਕੁੱਲ ਵੋਟਰ ਹਨ ਜਿਨ੍ਹਾਂ ਵਿਚ 8 ਲੱਖ 23 ਹਜ਼ਾਰ 448 ਪੁਰਸ਼, 7 ਲੱਖ 31 ਹਜ਼ਾਰ 876 ਮਹਿਲਾ ਤੇ 46 ਟ੍ਰਾਂਸਜੈਂਡਰ ਵੋਟਰ ਹਨ। ਇਸ ਸੀਟ ‘ਤੇ ਮੁਕਾਬਲਾ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਮੀਤ ਹੇਅਰ, ਕਾਂਗਰਸ ਵਿਧਾਇਕ ਸੁਖਪਾਲ ਖਹਿਰਾ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਤੇ ਭਾਜਪਾ ਦੇ ਅਰਵਿੰਦ ਖੰਨਾ ਦੇ ਵਿਚ ਹਨ। ਇਸ ਸੀਟ ‘ਤੇ ਕੁੱਲ 23 ਉਮੀਦਵਾਰ ਮੈਦਾਨ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -: