ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀਂ ਜਲੰਧਰ ਵਿਚ ਲਏ ਗਏ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸਣੇ ਸ਼ਿਫਟ ਹੋ ਗਏ ਸਨ। ਅੱਜ ਉੱਥੇ CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਨੇ ਇਲਾਕੇ ਦੇ ਲੋਕਾਂ ਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਅਤੇ ਮੌਕੇ ਤੇ ਸਮੱਸਿਆਵਾਂ ਨੂੰ ਹਲ ਵੀ ਕੀਤਾ। ਮੌਕੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

CM Mann’s wife met the people
ਐਕਸ ‘ਤੇ ਤਸਵੀਰਾਂ ਸਾਂਝੀ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਲਿਖਿਆ…“ਅੱਜ ਜਲੰਧਰ ਰਿਹਾਇਸ਼ ਤੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਓਹਨਾਂ ਦੀ ਮੁਸ਼ਕਿਲਾਂ ਨੂੰ ਮੌਕੇ ਤੇ ਹੱਲ ਕਿੱਤਾ। ਲੋਕਾਂ ਦੀ ਹਰ ਬਣਦੀ ਮਦਦ ਕਰਣ ਲਈ ਪਰਯਤਨਸ਼ੀਲ ਰਹਿਣ ਦੀ ਪੂਰੀ ਕੋਸ਼ਿਸ਼ ਹੈ। ਪੰਜਾਬ ਦੇ ਲੋਕਾਂ ਦੇ ਸਰਕਾਰ ਪ੍ਰਤੀ ਪਿਆਰ ਅਤੇ ਵਿਸ਼ਵਾਸ਼ ਨੂੰ ਸਾਂਭ ਕੇ ਰੱਖਣਾ ਅਤੇ ਹੋਰ ਵਧਾਉਣਾ ਸਾਡੀ ਜਿੰਮੇਵਾਰੀ ਹੈ।”

CM Mann’s wife met the people
ਇਹ ਵੀ ਪੜ੍ਹੋ : ਕੇਜਰੀਵਾਲ ਦੀ ਪਟੀਸ਼ਨ ‘ਤੇ ਹਾਈਕੋਰਟ ਵੱਲੋਂ CBI ਨੂੰ ਨੋਟਿਸ ਜਾਰੀ, 7 ਦਿਨਾਂ ‘ਚ ਮੰਗਿਆ ਜਵਾਬ
ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਦੀਆਂ ਉਪ ਚੋਣਾਂ ਲਈ ਸ਼ਹਿਰ ਵਿਚ ਇਕ ਮਕਾਨ ਕਿਰਾਏ ‘ਤੇ ਲਿਆ ਸੀ ਜਿਥੇ ਉਹ ਪਰਿਵਾਰ ਸਣੇ ਸ਼ਿਫਟ ਹੋ ਗਏ ਸਨ। ਸੀਐੱਮ ਮਾਨ ਨੇ ਇਸ ਬਾਰੇ ਇਕ ਟਵੀਟ ਜ਼ਰੀਏ ਜਾਣਕਾਰੀ ਦਿੱਤੀ ਸੀ ਜਿਸ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੈਂ ਕਿਹਾ ਸੀ ਕਿ ਜਲੰਧਰ ਵਿਚ ਘਰ ਕਿਰਾਏ ‘ਤੇ ਲੈ ਰਿਹਾ ਹਾਂ। ਹੁਣ… ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਨੂੰ ਇਥੇ ਹੀ ਨਿਪਟਾਰਾ ਕਰਾਂਗਾ…