ਅੱਜ ਦਿਨ ਚੜਦਿਆਂ ਹੀ ਸੁਲਤਾਨਪੁਰ ਲੋਧੀ ਤੋਂ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਦੀਪੇਵਾਲ ਮਾਰਗ ਤੇ ਪੱਥਰ ਨਾਲ ਲੱਦੇ ਟਿੱਪਰ ਅਤੇ ਆਲੂਆਂ ਨਾਲ ਲੱਦੇ ਟਰੱਕ ਵਿਚਾਲੇ ਇੱਕ ਜਬਰਦਸਤ ਭਿੜਤ ਹੋਈ। ਆਹਮੋ-ਸਾਹਮਣੇ ਹੋਈ ਇਸ ਭਿੜਤ ਦੇ ਦੌਰਾਨ ਦੋਹਾਂ ਵਾਹਨਾਂ ਦੇ ਪਰਖੱਚੇ ਉੱਡ ਗਏ ਹਨ। ਗਨੀਮਤ ਇਹ ਰਹੀ ਕਿ ਦੋਹੇ ਵਾਹਨ ਚਾਲਕ ਵਾਲ ਵਾਲ ਬਚ ਗਏ। ਹਾਲਾਂਕਿ ਟਿੱਪਰ ਚਾਲਕ ਜ਼ਖਮੀ ਹੋਇਆ ਹੈ ਜੋ ਕਿ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜੇਰੇ ਇਲਾਜ ਹੈ।

Collision between truck-tipper
ਟਰੱਕ ਚਾਲਕ ਨੇ ਦੱਸਿਆ ਕਿ ਟਿੱਪਰ ਚਾਲਕ ਨੇ ਤੇਜ਼ ਰਫਤਾਰ ਦੇ ਨਾਲ ਰੋਂਗ ਸਾਈਡ ਤੋਂ ਆ ਕੇ ਉਸਨੂੰ ਟੱਕਰ ਮਾਰੀ ਹੈ। ਜਦ ਕਿ ਟਿੱਪਰ ਚਾਲਕ ਦਾ ਕਹਿਣਾ ਹੈ ਕਿ ਉਸ ਦੇ ਟਿੱਪਰ ਦੇ ਟਾਇਰ ਫਟ ਜਾਣ ਕਾਰਨ ਸੰਤੁਲਨ ਵਿਗੜ ਗਿਆ ਸੀ ਜਿਸ ਤੋਂ ਬਾਅਦ ਇਹ ਟੱਕਰ ਹੋਈ ਹੈ। ਡਿਊਟੀ ਡਾਕਟਰ ਦਾ ਕਹਿਣਾ ਹੈ ਕਿ ਜ਼ਖਮੀ ਟਿੱਪਰ ਚਾਲਕ ਦੀ ਹਾਲਤ ਸਥਿਰ ਹੈ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ : ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟ.ਕਰਾ.ਈ ਬਾਈਕ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌ.ਤ
ਵੀਡੀਓ ਲਈ ਕਲਿੱਕ ਕਰੋ -:
























