ahmed patel targets pm modi: ਪੂਰਬੀ ਲੱਦਾਖ ਵਿੱਚ ਐਲਏਸੀ ਨੇੜੇ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ਦੀਆਂ ਖਬਰਾਂ ਦੇ ਵਿਚਕਾਰ ਕਾਂਗਰਸ ਨੇਤਾ ਅਹਿਮਦ ਪਟੇਲ ਨੇ ਅਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਿੱਚ ਨਰਿੰਦਰ ਮੋਦੀ ਦੇ ਹੁਣ ਤੱਕ 9 ਵਾਰ ਚੀਨ ਜਾਣ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਤਣਾਅ ਦਾ ਜ਼ਿਕਰ ਆਇਆ ਹੈ। ਆਪਣੇ ਟਵੀਟ ਵਿੱਚ, ਉਨ੍ਹਾਂ ਨੇ ਹੁਣ ਤੱਕ ਚੀਨ ਦੇ ਪ੍ਰਧਾਨਮੰਤਰੀਆਂ ਦੁਆਰਾ ਕੀਤੀ ਗਈ ਫੇਰੀ ਦਾ ਜ਼ਿਕਰ ਕੀਤਾ ਹੈ। ਅਹਿਮਦ ਪਟੇਲ ਨੇ ਇੱਕ ਟਵੀਟ ਵਿੱਚ ਲਿਖਿਆ, “ਅਜਿਹੇ ਸਮੇਂ ਚੀਨ ਨੇ ਸਾਡੇ ਖੇਤਰ ਨੂੰ ਮੁੜ ਕਬਜ਼ੇ ਹੇਠ ਲੈ ਲਿਆ ਹੈ, ਚੀਨ ਦੇ ਸਰਕਾਰੀ ਦੌਰੇ ਦੀ ਸੂਚੀ ਨੂੰ ਯਾਦ ਰੱਖਣਾ ਮਹੱਤਵਪੂਰਨ ਹੈ। ਪੰਡਿਤ ਨਹਿਰੂ 1, ਸ਼ਾਸਤਰੀ ਜੀ 0, ਇੰਦਰਾ ਜੀ 0, ਮੋਰਾਰਜੀ ਭਾਈ 0, ਰਾਜੀਵ ਜੀ 1, ਨਰਸਿਮਹਾ ਰਾਓ ਜੀ 1, ਦੇਵ ਗੌੜਾ ਜੀ 0, ਗੁਜਰਾਲ ਜੀ 0, ਵਾਜਪਾਈ ਜੀ 1, ਡਾ ਮਨਮੋਹਨ ਸਿੰਘ 2, ਅਤੇ ਮੋਦੀ ਜੀ 9 (ਪ੍ਰਧਾਨ ਮੰਤਰੀ ਦੇ ਰੂਪ ਵਿੱਚ 5 ਵਾਰ, ਮੁੱਖ ਮੰਤਰੀ ਦੇ ਰੂਪ ਵਿੱਚ 4ਵਾਰ)।”
ਮਹੱਤਵਪੂਰਣ ਗੱਲ ਇਹ ਹੈ ਕਿ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਨਾਲ ਹੋਈ ਝੜਪ ਵਿੱਚ ਭਾਰਤੀ ਫੌਜ ਦਾ ਇੱਕ ਅਧਿਕਾਰੀ ਅਤੇ ਦੋ ਸੈਨਿਕ ਮਾਰੇ ਗਏ ਹਨ। ਸੈਨਾ ਨੇ ਕੁੱਝ ਸਮਾਂ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਰਤੀ ਫੌਜ ਦੇ ਜਵਾਨ ਪਿੱਛਲੇ ਦਿਨੀਂ “ਦੋਵਾਂ ਧਿਰਾਂ ਵਿਚਾਲੇ ਹੋ ਰਹੀ ਹਿੰਸਾ” ਵਿੱਚ ਸ਼ਹੀਦ ਹੋਏ ਸਨ ਅਤੇ ਦੋਵੇਂ ਦੇਸ਼ਾਂ ਦੇ ਸੈਨਿਕ ਨੁਮਾਇੰਦੇ ਹੁਣ ਤਣਾਅ ਨੂੰ ਘੱਟ ਕਰਨ ਲਈ ਮਿਲ ਰਹੇ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਪਾਸਿਆਂ ਤੋਂ ਜਾਨੀ ਨੁਕਸਾਨ ਹੋਇਆ ਹੈ। ਚੀਨ ਨੇ ਭਾਰਤੀ ਸੈਨਿਕਾਂ ‘ਤੇ ਅਣਅਧਿਕਾਰਤ ਤੌਰ ‘ਤੇ ਦਾਖਲ ਹੋਣ ਦਾ ਦੋਸ਼ ਲਗਾਇਆ ਹੈ। 1962 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਲੱਦਾਖ ਖੇਤਰ ਵਿੱਚ ਸੈਨਿਕ ਸ਼ਹੀਦ ਹੋਏ ਹਨ।