Bihar Assembly Election Results 2020: ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਤਾਜ਼ਾ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ ਮਹਾਂ ਗੱਠਜੋੜ ਅਤੇ ਸੱਤਾਧਾਰੀ ਐਨਡੀਏ ਦਰਮਿਆਨ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਬਿਹਾਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਤਾਜ਼ਾ ਰੁਝਾਨਾਂ ਅਨੁਸਾਰ, ਮਹਾਂਗਠਜੋੜ 115 ਅਤੇ ਐਨਡੀਏ 111 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ। ਐਲਜੇਪੀ 8 ਸੀਟਾਂ ‘ਤੇ ਅੱਗੇ ਹੈ ਜਦਕਿ ਬਾਕੀ ਦਲ 10 ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਮਹਾਂਗਠਬੰਧਨ ਨੂੰ 4 ਸੀਟਾਂ ਮਿਲੀਆਂ ਹਨ ਅਤੇ ਐਨਡੀਏ ਨੂੰ 14 ਸੀਟਾਂ ਦਾ ਨੁਕਸਾਨ ਹੋ ਰਿਹਾ ਹੈ। ਐਲਜੇਪੀ ਨੂੰ ਵੀ 6 ਸੀਟਾਂ ਦਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਹੋਰਾਂ ਨੂੰ ਵੀ ਪੰਜ ਸੀਟਾਂ ਵਧੇਰੇ ਮਿਲਦੀਆਂ ਵੇਖੀਆਂ ਜਾਂ ਰਹੀਆਂ ਹਨ। ਤਾਜ਼ਾ ਰੁਝਾਨਾਂ ਅਨੁਸਾਰ ਇਸ ਸਮੇਂ ਤੱਕ ਮਹਾਂ ਗੱਠਜੋੜ ਨੂੰ 115 ਸੀਟਾਂ ਮਿਲੀਆਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਵਿੱਚੋਂ ਆਰਜੇਡੀ ਨੂੰ 72, ਕਾਂਗਰਸ ਨੂੰ 31, ਸੀਪੀਆਈ (ਐਮਐਲ) ਨੂੰ 6, ਸੀਪੀਆਈ ਅਤੇ ਸੀਪੀਐਮ ਨੂੰ ਤਿੰਨ ਸੀਟਾਂ ਮਿਲ ਰਹੀਆਂ ਹਨ। ਜਦਕਿ ਸਾਲ 2015 ਦੇ ਮੁਕਾਬਲੇ ਆਰਜੇਡੀ 8 ਸੀਟਾਂ ਗੁਆਉਂਦੀ ਨਜ਼ਰ ਆ ਰਹੀ ਹੈ।
ਬਿਹਾਰ ਦਾ ਬਿੱਗ ਬੌਸ ਕੌਣ ਬਣੇਗਾ, ਇਸ ਦਾ ਫੈਸਲਾ ਤਾਂ ਸਾਰੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਹੋਵੇਗਾ। ਤਿੰਨ ਪੜਾਅ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣਗੇ ਅਤੇ ਪਤਾ ਲੱਗ ਜਾਵੇਗਾ ਕਿ ਬਿਹਾਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ । ਕੀ ਸੁਸ਼ਾਸਨ ਬਾਬੂ ਦੇ ਨਾਮ ਨਾਲ ਮਸ਼ਹੂਰ ਨਿਤਿਸ਼ ਕੁਮਾਰ ਆਪਣੀ ਸੱਤਾ ਬਚਾ ਪਾਉਣਗੇ ਜਾਂ ਬਿਹਾਰ ਵਿੱਚ ਇੱਕ ਨੌਜਵਾਨ ਨੇਤਾ ਵਜੋਂ ਉਭਰੇ ਤੇਜਸ਼ਵੀ ਯਾਦਵ ਇਤਿਹਾਸ ਰਚਣਗੇ? ਬਿਹਾਰ ਦੀਆਂ ਸਾਰੀਆਂ 243 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦਰਅਸਲ, ਬਿਹਾਰ ਵਿੱਚ ਕੁੱਲ ਸੀਟਾਂ ਦੀ ਗਿਣਤੀ 243 ਹੈ ਅਤੇ ਬਹੁਮਤ ਲਈ 122 ਦੇ ਅੰਕੜੇ ਦੀ ਲੋੜ ਹੈ। ਚੋਣ ਕਮਿਸ਼ਨ ਵੱਲੋਂ ਰਾਜ ਦੇ ਸਾਰੇ 38 ਜ਼ਿਲ੍ਹਿਆਂ ਵਿੱਚ 55 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ । ਇਨ੍ਹਾਂ ਕੇਂਦਰਾਂ ‘ਤੇ ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਇੱਕੋ ਸਮੇਂ ਸ਼ੁਰੂ ਹੋ ਗਈ ਹੈ। ਬਿਹਾਰ ਦੀਆਂ ਚੋਣਾਂ ਲਈ ਬਹੁਤੇ ਐਗਜ਼ਿਟ ਪੋਲ ਐਨਡੀਏ ਗਠਜੋੜ ਦੀ ਹਾਰ ਅਤੇ ਰਾਜਦ ਦੀ ਅਗਵਾਈ ਵਾਲੇ ਮਹਾਂਗਠਜੋੜ ਦੀ ਜਿੱਤ ਦੀ ਭਵਿੱਖਬਾਣੀ ਕਰਦੇ ਹਨ । ਜਦੋਂ ਨਤੀਜੇ ਸਾਹਮਣੇ ਆਉਣਗੇ ਤਾਂ ਉਦੋਂ ਹੀ ਪਤਾ ਲੱਗ ਸਕੇਗਾ ਕਿ ਐਗਜ਼ਿਟ ਪੋਲ ਨੇ ਕਿੰਨਾ ਸਹੀ ਸਾਬਿਤ ਹੋ ਪਾਇਆ ਹੈ। ਇੱਕ ਪਾਸੇ ਜਿੱਥੇ NDA ਵੱਲੋਂ ਨਿਤੀਸ਼ ਕੁਮਾਰ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹਨ ਦੂਜੇ ਪਾਸੇ ਤੇਜਸ਼ਵੀ ਯਾਦਵ ਮਹਾਂ ਗੱਠਜੋੜ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ।
ਇਹ ਵੀ ਦੇਖੋ : ਡੇਟਸ਼ੀਟ ਜਾਰੀ ਕਰਨ ਨੂੰ ਲੈਕੇ ਭੜਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿਦਿਆਰਥੀ, ਦੇਖੋ ਕਿੰਝ ਕੀਤਾ ਹੰਗਾਮਾ…