Congress leader Rahul Gandhi Says: ਨਵੀਂ ਦਿੱਲੀ: GDP ਵਿੱਚ ਇਤਿਹਾਸਕ ਗਿਰਾਵਟ ਅਤੇ ਲੱਦਾਖ ਵਿੱਚ ਚੀਨ ਨਾਲ ਲਗਾਤਾਰ ਤਣਾਅ ਦੇ ਵਿਚਕਾਰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਬੁੱਧਵਾਰ ਨੂੰ ਇੱਕ ਟਵੀਟ ਵਿੱਚ ਰਾਹੁਲ ਨੇ ਛੇ ਮੁੱਦਿਆਂ ‘ਤੇ ਮੋਦੀ ਸਰਕਾਰ ਦਾ ਘਿਰਾਓ ਕੀਤਾ । ਉਨ੍ਹਾਂ ਨੇ ਟਵੀਟ ਵਿੱਚ ਕਿਹਾ ਕਿ ਦੇਸ਼ ‘ਮੋਦੀ ਮੇਡ ਡਿਜ਼ਾਸਟਰਸ’ ਕਾਰਨ ਕੁਰਲਾ ਰਿਹਾ ਹੈ।
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਭਾਰਤ ਮੋਦੀ ਮੇਡ ਡਿਜ਼ਾਸਟਰਸ ਕਾਰਨ ਕੁਰਲਾ ਰਿਹਾ ਹੈ ।GDP ਵਿੱਚ ਇਤਿਹਾਸਕ ਗਿਰਾਵਟ – 23.9%, 45 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ, 12 ਕਰੋੜ ਤੋਂ ਵੱਧ ਨੌਕਰੀਆਂ, ਕੇਂਦਰ ਰਾਜਾਂ ਨੂੰ GST ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ,ਦੁਨੀਆ ਵਿੱਚ ਸਭ ਤੋਂ ਜ਼ਿਆਦਾ ਨਵੇਂ ਕੋਵਿਡ ਮਾਮਲੇ ਤੇ ਮੌਤਾਂ ਭਾਰਤ ਵਿੱਚਹੋ ਰਹੀਆਂ ਹਨ। ਸਾਡੀ ਸਰਹੱਦਾਂ ‘ਤੇ ਵਿਦੇਸ਼ੀ ਘੁਸਪੈਠ ਹੋ ਰਹੀ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸੋਮਵਾਰ ਨੂੰ GDP ਦੇ ਅੰਕੜੇ ਜਾਰੀ ਕੀਤੇ ਸਨ। ਮੌਜੂਦਾ ਵਿੱਤੀ ਸਾਲ 2020-21 ਦੀ ਅਪ੍ਰੈਲ-ਜੂਨ ਤਿਮਾਹੀ ਵਿੱਚ 23.9 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਆਈ ਹੈ। 40 ਸਾਲਾਂ ਬਾਅਦ GDP ਵਿੱਚ ਇੰਨੀ ਗਿਰਾਵਟ ਵੇਖੀ ਗਈ ਹੈ। ਹਾਲਾਂਕਿ, ਅੰਕੜਿਆਂ ‘ਤੇ ਮੁੱਖ ਆਰਥਿਕ ਸਲਾਹਕਾਰ ਕੇ.ਕੇ. ਸੁਬਰਾਮਨੀਅਮ ਨੇ ਕਿਹਾ ਕਿ GDP ਵਿੱਚ ਪਹਿਲੀ ਤਿਮਾਹੀ ਗਿਰਾਵਟ ਉਮੀਦ ਅਨੁਸਾਰ ਹੈ। ਉਨ੍ਹਾਂ ਕਿਹਾ, “ਅਪ੍ਰੈਲ-ਜੂਨ ਤਿਮਾਹੀ ਵਿੱਚ ਪੂਰਾ ਦੇਸ਼ ਤਾਲਾਬੰਦੀ ਵਿੱਚ ਸੀ ਅਤੇ ਉਸ ਸਮੇਂ ਦੌਰਾਨ ਜ਼ਿਆਦਾਤਰ ਵੱਡੀ ਆਰਥਿਕ ਗਤੀਵਿਧੀਆਂ ਤੇ ਰੋਕ ਲੱਗੀ ਹੋਈ ਸੀ … ਇਸ ਲਈ GDP ਦੇ ਘਟਣ ਦਾ ਇਹ ਰੁਝਾਨ ਉਮੀਦਾਂ ਦੇ ਅਨੁਕੂਲ ਹੈ।”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਤਾਜ਼ਾ ਘਟਨਾਵਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ। ਰਾਹੁਲ ਬੇਰੋਜ਼ਗਾਰੀ, ਅਰਥਵਿਵਸਥਾ, ਕੋਰੋਨਾ ਆਫ਼ਤ ਨੂੰ ਲੈ ਕੇ ਆਏ ਦਿਨ ਮੋਦੀ ਸਰਕਾਰ ਨੂੰ ਟਵਿੱਟਰ ‘ਤੇ ਟਵੀਟ ਕਰ ਕੇ ਘੇਰਦੇ ਹਨ ।