Corona vaccine stock finished : ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਲਾਗ ਦੇ ਮਾਮਲਿਆਂ ਦੀ ਗਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਵਿੱਚ ਸਭ ਤੋਂ ਵੱਡਾ ਉਛਾਲ ਆਇਆ ਹੈ। ਇਸ ਦੌਰਾਨ ਪੰਜਾਬ ‘ਚ ਵੀ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਰ ਇਸ ਸਮੇ ਸਥਿਤੀ ਕਾਫੀ ਚਿੰਤਾਜਨਕ ਹੋ ਗਈ ਹੈ। ਕੋਰੋਨਾ ਮਹਾਂਮਾਰੀ ਵਿਰੁੱਧ ਲੜ ਰਹੇ ਪੰਜਾਬ ਦੇ ਕੋਲ ਹੁਣ ਮੈਡੀਕਲ ਆਕਸੀਜਨ ਦੀ ਘਾਟ ਤੋਂ ਇਲਾਵਾ, ਕੋਰੋਨਾ ਟੀਕੇ ਦਾ ਭੰਡਾਰ ਵੀ ਬੁੱਧਵਾਰ ਨੂੰ ਖਤਮ ਹੋ ਗਿਆ ਹੈ। ਰਾਜ ਵਿੱਚ ਹੁਣ ਟੀਕਾਕਰਨ ਦਾ ਕੰਮ ਵੀਰਵਾਰ ਨੂੰ ਹੀ ਸ਼ੁਰੂ ਹੋਵੇਗਾ, ਜਦੋਂ ਕੇਂਦਰ ਸਰਕਾਰ ਵੱਲੋਂ ਟੀਕੇ ਦੀਆਂ 4 ਲੱਖ ਖੁਰਾਕਾਂ ਰਾਜ ਵਿੱਚ ਭੇਜੀਆਂ ਜਾਣਗੀਆਂ। ਸਟਾਕ ਬੁੱਧਵਾਰ ਨੂੰ ਰਾਜ ਵਿੱਚ ਪਹੁੰਚਣਾ ਚਾਹੀਦਾ ਸੀ ਪਰ ਦੇਰ ਰਾਤ ਤੱਕ ਕੇਂਦਰ ਤੋਂ ਸਪਲਾਈ ਨਹੀਂ ਭੇਜੀ ਗਈ ਸੀ।
ਬੁੱਧਵਾਰ ਨੂੰ ਰਾਜ ਵਿਚ ਕੋਵਿਡ ਦੀ ਸਥਿਤੀ ‘ਤੇ ਇੱਕ ਸਮੀਖਿਆ ਬੈਠਕ ਦੌਰਾਨ ਮੁੱਖ ਸਕੱਤਰ ਨੇ ਲੋਕਾਂ ਨੂੰ ਕੋਵਿਡ ਟੀਕਾ ਲਗਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਦਾਅਵਾ ਕੀਤਾ ਕਿ ਕੋਵਿਸ਼ਿਲਡ ਟੀਕੇ ਦੀਆਂ 4 ਲੱਖ ਤੋਂ ਵੱਧ ਖੁਰਾਕ ਵੀਰਵਾਰ ਨੂੰ ਪੰਜਾਬ ਪਹੁੰਚਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਕੋਵਿਡ ਟੀਕੇ ਲਈ ਰੋਜ਼ਾਨਾ 20 ਲੱਖ ਲੋਕਾਂ ਨੂੰ ਲਗਾਉਣ ਦਾ ਟੀਚਾ ਦਿੱਤਾ ਹੈ। ਪਰ ਟੀਕੇ ਦੀ ਉਪਲਬਧਤਾ ਨੇ ਇਸ ਟੀਚੇ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਬੁੱਧਵਾਰ ਨੂੰ ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਯੋਧਿਆਂ ਨੂੰ ਕੁੱਲ 62208 ਟੀਕੇ ਪਹਿਲੀ ਅਤੇ ਦੂਜੀ ਖੁਰਾਕਾਂ ਵਜੋਂ ਦਿੱਤੀਆਂ ਗਈਆਂ, ਜਦਕਿ ਟੀਕਾਕਰਨ ਦੀ ਕੁੱਲ ਗਿਣਤੀ 70 ਹਜ਼ਾਰ ਨੂੰ ਪਾਰ ਨਹੀਂ ਕਰ ਸਕੀ।
ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ’ਤੇ ਟੀਕੇ ਬਾਰੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਵਰਗੇ ਰਾਜ ਨੂੰ ਟੀਕਾ ਭੇਜਣ ਦਾ ਸ਼ਡਿਊਲ ਬਣਾਇਆ ਜਾ ਸਕਦਾ ਹੈ, ਤਾ ਪੰਜਾਬ ਲਈ ਇੱਕ ਵੱਖਰਾ ਸ਼ਡਿਊਲ ਕਿਉਂ ਨਹੀਂ ਤਿਆਰ ਕੀਤਾ ਜਾ ਸਕਦਾ, ਜਿੱਥੇ ਕੋਰੋਨਾ ਦੀ ਸਭ ਤੋਂ ਵੱਧ ਮਾਰ ਪਈ ਹੈ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਓਨੀ ਵੈਕਸੀਨ ਨਹੀਂ ਦਿੱਤੀ ਜਾ ਰਹੀ ਜਿੰਨੀ ਦੀ ਜ਼ਰੂਰਤ ਹੈ।
ਇਹ ਵੀ ਦੇਖੋ : ਸਰਕਾਰ ਦੇ ਲਾਏ Sunday Lockdown ਅਤੇ Night curfew ਭਖੇ ਹੋਏ ਦੁਕਾਨਦਾਰਾਂ ਨੇ ਰੱਜਕੇ ਕੱਢੀ ਭੜਾਸ