Kapil Sibal targets PM Modi over GDP: ਸੀਨੀਅਰ ਕਾਂਗਰਸੀ ਨੇਤਾ ਅਤੇ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਜੀਡੀਪੀ ਬਾਰੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਹੈ। ਕਪਿਲ ਸਿੱਬਲ ਨੇ ਸ਼ਾਸਨ ‘ਤੇ ਚੁਟਕੀ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੇ ਚੋਣ ਨਾਅਰਿਆਂ ਦੀ ਯਾਦ ਦਿਵਾ ਦਿੱਤੀ ਹੈ। ਸਾਬਕਾ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਜੀਡੀਪੀ ਵਿੱਚ 23.9 ਫ਼ੀਸਦੀ ਦੀ ਗਿਰਾਵਟ ਆਈ ਹੈ। ਸਿੱਬਲ ਨੇ ਆਪਣੇ ਟਵੀਟ ਵਿੱਚ ਪੀਐਮ ਮੋਦੀ ਦੇ ਚੋਣ ਨਾਅਰੇ ਦੀ ਯਾਦ ਦਿਵਾਉਂਦਿਆਂ ਕਿਹਾ ਹੈ ਕਿ ਮੋਦੀ ਜੀ, ਕੀ ਤੁਹਾਨੂੰ ਤੁਹਾਡੀਆਂ ਗੱਲਾਂ ਯਾਦ ਹਨ? ਸਿੱਬਲ ਨੇ ਚੰਗੇ ਦਿਨ, ਸਭਦਾ ਸਾਥ, ਸਭਦਾ ਵਿਕਾਸ ਨਾਅਰੇ ਦੇ ਨਾਲ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨਾਂ ਵਿੱਚ ਵਾਰ ਵਾਰ ਕਹੀ ਇਸ ਗੱਲ ਦਾ ਵੀ ਜਿਕਰ ਕੀਤਾ, ਜਿਸ ਵਿੱਚ ਪੀਐਮ ਮੋਦੀ ਕਹਿੰਦੇ ਸਨ ਕਿ ਤੁਸੀਂ ਕਾਂਗਰਸ ਨੂੰ ਸੱਠ ਸਾਲ ਦਿੱਤੇ ਹਨ। ਮੈਨੂੰ ਬੱਸ ਸੱਠ ਮਹੀਨੇ ਦਿਓ।
ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਇੱਥੇ ਹੀ ਨਹੀਂ ਰੁੱਕੇ। ਉਨ੍ਹਾਂ ਨੇ ਅੱਗੇ ਲਿਖਿਆ ਕਿ ਪਕੌੜਿਆਂ ਨੂੰ ਤਲ਼ਣ ਦਾ ਸਮਾਂ ਆ ਗਿਆ ਹੈ। ਉਸੇ ਸਮੇਂ ਇਹ ਵੀ ਕਿਹਾ ਕਿ ਉਹ ਵੀ ਨਹੀਂ ਵਿਕਣਗੇ। ਮੋਦੀ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਿਰਫ ਭਾਸ਼ਣ ਜ਼ੀਰੋ ਸ਼ਾਸਨ ਹੈ। ਮਹੱਤਵਪੂਰਨ ਗੱਲ ਹੈ ਕਿ ਜੀਡੀਪੀ ਦੇ ਅੰਕੜੇ ਇੱਕ ਦਿਨ ਪਹਿਲਾਂ ਆ ਚੁੱਕੇ ਹਨ। ਜੀਡੀਪੀ ਵਿੱਚ 23.9 ਫ਼ੀਸਦੀ ਦੀ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ। ਜੀਡੀਪੀ ਜ਼ੀਰੋ ਤੋਂ ਵੀ ਹੇਠਾਂ ਪਹੁੰਚ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਅਨੁਮਾਨਾਂ ਅਨੁਸਾਰ ਹੈ। ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਕੇਵੀ ਸੁਬਰਾਮਨੀਅਮ ਨੇ ਕਿਹਾ ਹੈ ਕਿ ਤਾਲਾਬੰਦੀ ਅਪ੍ਰੈਲ ਤੋਂ ਜੂਨ ਦਰਮਿਆਨ ਲਾਗੂ ਹੋਈ ਸੀ, ਇਸ ਲਈ ਜੀਡੀਪੀ ਵਿੱਚ ਗਿਰਾਵਟ ਦੀ ਪਹਿਲਾਂ ਹੀ ਉਮੀਦ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੁਲਾਈ ਤੋਂ ਸਤੰਬਰ ਅਤੇ ਅਕਤੂਬਰ ਦੀ ਦੂਜੀ ਅਤੇ ਤੀਜੀ ਤਿਮਾਹੀ ਵਿੱਚ, ਆਰਥਿਕਤਾ V ਦੇ ਰੂਪ ਵਿੱਚ ਸੁਧਰੇਗੀ।