PM Modi spoken in Parliament: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦ ਨੂੰ ਸੰਬੋਧਨ ਕਰਨ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਹੈ। ਇੱਕ ਅੰਗਰੇਜ਼ੀ ਅਖਬਾਰ ਦੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਪਣੇ 6 ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ ਸਿਰਫ 22 ਵਾਰ ਸੰਸਦ ਨੂੰ ਸੰਬੋਧਨ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸੰਸਦ ਨੂੰ 48 ਵਾਰ ਸੰਬੋਧਨ ਕੀਤਾ ਸੀ। ਉਦੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਨ, ‘ਤੇ ਉਨ੍ਹਾਂ ਨੇ ਪਮ ਨੂੰ ‘ਮੌਨ ਮੋਹਨ’ ਕਿਹਾ ਸੀ। ਲੇਖ ‘ਚ ਕਿਹਾ ਗਿਆ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੰਸਦ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ। ਲੇਖ ਦੇ ਅਨੁਸਾਰ, ਮੋਦੀ ਸੰਸਦ ਦੀ ਬਜਾਏ ਲੋਕਾਂ ਨਾਲ ਸਿੱਧੇ ਸੰਚਾਰ ਵਿੱਚ ਵਿਸ਼ਵਾਸ ਕਰਦੇ ਹਨ। ਚਾਹੇ ਉਹ ਰੇਡੀਓ (ਇੰਦਰਾ ਗਾਂਧੀ ਦੀ ਤਰਾਂ) ਰਾਹੀਂ ‘ਮਨ ਕੀ ਬਾਤ’ ਹੋਵੇ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ, ਲੋਕਾਂ ਨਾਲ ਸਿੱਧਾ ਜੁੜਨਾ ਹੋਵੇ। ਇਹ ਲੇਖ ਕ੍ਰਿਸਟੋਫ ਜਾਫਰੂ ਅਤੇ ਵਿਹੰਗ ਜੁਮਲੇ ਦੀ ਸਾਂਝੀ ਬਾਈਲਾਈਨ ਨਾਲ ਛਾਪਿਆ ਗਿਆ ਹੈ।
ਲੇਖ ਦੇ ਅਨੁਸਾਰ- ਅਟਲ ਬਿਹਾਰੀ ਵਾਜਪਾਈ ਨੇ 6 ਸਾਲਾਂ ਵਿੱਚ 77 ਵਾਰ ਸੰਸਦ ਨੂੰ ਸੰਬੋਧਨ ਕੀਤਾ ਸੀ। ਮਨਮੋਹਨ ਸਿੰਘ ਨੇ 10 ਸਾਲਾਂ ਵਿੱਚ ਸੰਸਦ ਨੂੰ 48 ਵਾਰ ਸੰਬੋਧਨ ਕੀਤਾ ਸੀ। ਐਚਡੀ ਦੇਵੀ ਗੌੜਾ, ਜੋ ਕਿ ਦੋ ਸਾਲ ਪ੍ਰਧਾਨ ਮੰਤਰੀ ਰਹੇ ਸਨ, ਉਨ੍ਹਾਂ ਨੇ ਵੀ ਸੰਸਦ ਨੂੰ ਪ੍ਰਧਾਨ ਮੰਤਰੀ ਮੋਦੀ ਨਾਲੋਂ ਜ਼ਿਆਦਾ ਵਾਰ ਸੰਬੋਧਿਤ ਕੀਤਾ ਸੀ। ਲੇਖ ਦੇ ਅਨੁਸਾਰ, ਮੋਦੀ ਸਰਕਾਰ ਸੰਸਦ ਦੀ ਅਣਦੇਖੀ ਕਰਕੇ ਆਰਡੀਨੈਂਸ ਦਾ ਰਸਤਾ ਚੁਣਦੀ ਹੈ। ਮਨਮੋਹਨ ਸਰਕਾਰ ਦੇ ਮੁਕਾਬਲੇ, ਮੋਦੀ ਸਰਕਾਰ ਹਰ ਸਾਲ ਔਸਤਨ 11 ਆਰਡੀਨੈਂਸ ਲੈ ਕੇ ਆਉਂਦੀ ਹੈ। ਜਦਕਿ ਮਨਮੋਹਨ ਸਰਕਾਰ ਹਰ ਸਾਲ ਔਸਤਨ 6 ਆਰਡੀਨੈਂਸ ਲਿਆਉਂਦੀ ਸੀ। ਮੋਦੀ ਸਰਕਾਰ ਵਿੱਚ ਸੰਸਦੀ ਕਮੇਟੀ ਨੂੰ ਬਿੱਲ ਭੇਜਣ ਦਾ ਕੰਮ ਵੀ ਘੱਟ ਗਿਆ ਹੈ।