priyanka gandhi hooch tragedy lucknow: ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਜ਼ਹਿਰੀਲੀ ਸ਼ਰਾਬ ਦੇ ਮੁੱਦੇ ‘ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਤਿੱਖੇ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜ਼ਹਿਰੀਲੀ ਸ਼ਰਾਬ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। ਇਸਦਾ ਜ਼ਿੰਮੇਵਾਰ ਕੌਣ ਹੈ? ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, “ਯੂਪੀ ਵਿੱਚ ਲਖਨਊ, ਫ਼ਿਰੋਜ਼ਾਬਾਦ, ਹਾਪੁਰ, ਮਥੁਰਾ, ਪ੍ਰਯਾਗਰਾਜ ‘ਚ ਕਈ ਥਾਵਾਂ ‘ਤੇ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਹੋਈਆਂ ਸੀ। ਆਗਰਾ, ਬਗਪਤ, ਮੇਰਠ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਹੋਈਆਂ ਸੀ। ਆਖ਼ਰਕਾਰ, ਅਜਿਹਾ ਕੀ ਕਾਰਨ ਹੈ ਕਿ ਸਰਕਾਰ ਕੁੱਝ ਵਿਖਾਵਾਕਾਰੀ ਕਦਮ ਚੁੱਕਣ ਦੀ ਥਾਂ ਜ਼ਹਿਰੀਲੀ ਸ਼ਰਾਬ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ? ਕੌਣ ਜ਼ਿੰਮੇਵਾਰ ਹੈ?” ਦਰਅਸਲ, ਉੱਤਰ ਪ੍ਰਦੇਸ਼ ਵਿੱਚ, ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ। ਤਾਜਾ ਮਾਮਲਾ ਸੰਗਮ ਸ਼ਹਿਰ ਪ੍ਰਿਆਗਰਾਜ ਦਾ ਹੈ, ਜਿਥੇ ਸਰਕਾਰੀ ਦੇਸੀ ਸ਼ਰਾਬ ਪੀਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਅੱਧਾ ਦਰਜਨ ਲੋਕ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ।
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੇ ਬਾਵਜੂਦ ਨਾ ਤਾਂ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਰੁਕੀ ਹੈ ਅਤੇ ਨਾ ਹੀ ਇਸ ਕਾਰਨ ਹੋਣ ਵਾਲੀਆਂ ਮੌਤਾਂ ਰੁਕੀਆਂ ਹਨ। ਇਸ ਵਾਰ ਪ੍ਰਿਆਗਰਾਜ ਦੀ ਤਹਿਸੀਲ ਫੂਲਪੁਰ ਦੇ ਅਮਲੀਆ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਤਬਾਹੀ ਮੱਚੀ ਹੈ। ਉਥੇ ਵੀ ਸਰਕਾਰੀ ਠੇਕੇ ‘ਤੇ ਜ਼ਹਿਰੀਲੀ ਸ਼ਰਾਬ ਪੀ ਕੇ 5 ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ। ਇਸ ਠੇਕੇ ਤੋਂ ਤਕਰੀਬਨ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਸ਼ਰਾਬ ਖਰੀਦਦੇ ਅਤੇ ਪੀਂਦੇ ਹਨ।
ਇਹ ਦੇ ਦੇਖੋ : ਸੁਣੋ Canada ਦੀ ਕੁੜੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਕਿਉਂ ਹੰਝੂ ਵਹਾ ਰਿਹਾ ਇਹ ਪਰਿਵਾਰ ?