priyanka gandhi slams govt: ਨਵੀਂ ਦਿੱਲੀ: ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਦੇਸ਼ ਦੀ ਜੀਡੀਪੀ ‘ਚ 23.9 ਫੀਸਦੀ ਦੀ ਭਾਰੀ ਗਿਰਾਵਟ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਹੁਣ ਰੁੱਕੇ ਹੋਏ ਨਤੀਜਿਆਂ ਅਤੇ ਪ੍ਰੀਖਿਆਵਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ SSC ਅਤੇ ਰੇਲਵੇ ਨੇ ਸਾਲਾਂ ਤੋਂ ਕਈ ਪ੍ਰੀਖਿਆਵਾਂ ਦੇ ਨਤੀਜੇ ਰੋਕ ਕੇ ਰੱਖੇ ਹੋਏ ਹਨ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਭਾਸ਼ਣ ਨਹੀਂ ਨੌਕਰੀਆਂ ਦੀ ਜ਼ਰੂਰਤ ਹੈ।
ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਟਵੀਟ ਕਰਦਿਆਂ ਸਟਾਫ ਸਿਲੈਕਸ਼ਨ ਕਮਿਸ਼ਨ (SSC) ਦੀ ਸੀਜੀਐਲ ਪ੍ਰੀਖਿਆ ਦੇ ਨਤੀਜਿਆਂ ਦੀ ਘੋਸ਼ਣਾ ਅਤੇ ਵਿਦਿਆਰਥੀਆਂ ਦੀ ਰੇਲਵੇ ਪ੍ਰੀਖਿਆ ਦੀ ਮੰਗ ਦਾ ਸਮਰਥਨ ਕੀਤਾ ਹੈ। ਪ੍ਰਿਯੰਕਾ ਨੇ ਆਪਣੇ ਟਵੀਟ ਵਿੱਚ ਲਿਖਿਆ, “SSC ਅਤੇ ਰੇਲਵੇ ਨੇ ਸਾਲਾਂ ਤੋਂ ਕਈ ਪ੍ਰੀਖਿਆਵਾਂ ਦੇ ਨਤੀਜਿਆਂ ਨੂੰ ਰੋਕਿਆ ਹੋਇਆ ਹੈ। ਕਿਸੇ ਦਾ ਨਤੀਜਾ ਫਸਿਆ ਹੋਇਆ ਹੈ, ਕਿਸੇ ਦਾ ਇਮਤਿਹਾਨ। ਸਰਕਾਰ ਕਿੰਨਾ ਚਿਰ ਨੌਜਵਾਨਾਂ ਦੇ ਸਬਰ ਦੀ ਪਰਖ ਕਰੇਗੀ? ਨੌਜਵਾਨਾਂ ਦੀ ਗੱਲ ਸੁਣੋ ਸਰਕਾਰ। ਨੌਜਵਾਨਾਂ ਨੂੰ ਨੌਕਰੀ ਚਾਹੀਦੀ ਹੈ, ਭਾਸ਼ਣ ਨਹੀਂ।”