Rahul Gandhi attack on Modi Govt: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ 2021-22 ਦੇ ਬਜਟ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਇਸ ਬਜਟ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (MSME) ਦੇ ਨਾਲ ਧੋਖਾ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਮੋਦੀ ਦਾ ਪੂੰਜੀਪਤੀ ਕੇਂਦਰਿਤ ਬਜਟ ਦਾ ਮਤਲਬ ਹੈ ਕਿ ਸੰਘਰਸ਼ ਕਰ ਰਹੇ MSME ਨੂੰ ਘੱਟ ਵਿਆਜ਼ ‘ਤੇ ਕਰਜ਼ੇ ਨਹੀਂ ਮਿਲਣਗੇ ਅਤੇ GST ਵਿੱਚ ਰਾਹਤ ਨਹੀਂ ਦਿੱਤੀ ਜਾਵੇਗੀ।’
ਕਾਂਗਰਸੀ ਨੇਤਾ ਨੇ ਦੋਸ਼ ਲਾਇਆ ਕਿ ਭਾਰਤ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਖੇਤਰ MSME ਨਾਲ ਧੋਖਾ ਹੋਇਆ ਹੈ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਮ ਬਜਟ ਜੋ ਭਾਰਤ ਵਿੱਚ ਜ਼ਿਆਦਾਤਰ ਲੋਕਾਂ ਨੂੰ ਨੌਕਰੀ ਦਿੰਦਾ ਹੈ, ਨਾਲ ਧੋਖਾ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਮ ਬਜਟ ਨੂੰ ‘ਇੱਕ ਪ੍ਰਤੀਸ਼ਤ ਲੋਕਾਂ ਦਾ ਬਜਟ’ ਕਰਾਰ ਦਿੱਤਾ ਸੀ ਅਤੇ ਸਵਾਲ ਕੀਤਾ ਸੀ ਕਿ ਦੇਸ਼ ਦੇ ਲਈ ਰੱਖਿਆ ਖਰਚਿਆਂ ਵਿੱਚ ਭਾਰੀ ਵਾਧਾ ਨਾ ਕਰਕੇ ਦੇਸ਼ ਲਈ ਕੀ ਕੀਤਾ ਗਿਆ ਅਤੇ ਅਜਿਹਾ ਕਰਨਾ ਕਿਹੜੀ ਦੇਸ਼ ਭਗਤੀ ਹੈ?
ਉਨ੍ਹਾਂ ਕਿਹਾ ਸੀ, “ਸਾਡੇ ਜਵਾਨਾਂ ਦੀ ਵਚਨਬੱਧਤਾ 100 ਪ੍ਰਤੀਸ਼ਤ ਹੈ ਅਤੇ ਅਜਿਹੀ ਸਥਿਤੀ ਵਿੱਚ ਸਰਕਾਰ ਦੀ ਪ੍ਰਤੀਬੱਧਤਾ ਵੀ 110 ਪ੍ਰਤੀਸ਼ਤ ਹੋਣੀ ਚਾਹੀਦੀ ਹੈ । ਜੋ ਵੀ ਸਾਡੇ ਜਵਾਨ ਚਾਹੁੰਦੇ ਹਨ, ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਇਹ ਕਿਹੜੀ ਦੇਸ਼ ਭਗਤੀ ਹੈ ਕਿ ਫੌਜ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ? ”
ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੋਮਵਾਰ ਨੂੰ ਸੰਸਦ ਵਿੱਚ ਪੇਸ਼ ਕੀਤੇ ਗਏ ਆਮ ਬਜਟ ਵਿੱਚ ਰੱਖਿਆ ਖੇਤਰ ਲਈ ਪੈਨਸ਼ਨ ਦੀ ਅਦਾਇਗੀ ਲਈ ਖਰਚੇ ਸਮੇਤ 4.78 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਪਿਛਲੇ ਸਾਲ ਇਹ ਰਕਮ 4.71 ਲੱਖ ਕਰੋੜ ਰੁਪਏ ਸੀ।