rahul gandhi attacks modi govt: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਵਾਪਿਸ ਭਾਰਤ ਪਰਤ ਆਏ ਹਨ। ਉਹ ਆਪਣੀ ਮਾਂ ਸੋਨੀਆ ਗਾਂਧੀ ਦੇ ਇਲਾਜ ਲਈ ਉਨ੍ਹਾਂ ਦੇ ਨਾਲ ਵਿਦੇਸ਼ ਗਏ ਸੀ। ਇਸ ਦੌਰਾਨ ਰਾਹੁਲ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਜੁੜੇ ਰਹੇ। ਉਹ ਅਕਸਰ ਟਵਿੱਟਰ ਰਾਹੀਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹਨ। ਕੁੱਝ ਸਮਾਂ ਪਹਿਲਾਂ, ਉਨ੍ਹਾਂ ਨੇ ਅੰਤਰ ਰਾਸ਼ਟਰੀ ਸੰਬੰਧਾਂ ਉੱਤੇ ਸਵਾਲ ਖੜੇ ਕਰਦਿਆਂ ਸਰਕਾਰ ਉੱਤੇ ਹਮਲਾ ਬੋਲਿਆ ਸੀ। ਰਾਹੁਲ ਨੇ ਟਵੀਟ ਕੀਤਾ, “ਮਿਸਟਰ ਮੋਦੀ ਨੇ ਰਿਸ਼ਤਿਆਂ ਦੇ ਉਸ ਜਾਲ ਨੂੰ ਖਤਮ ਕਰ ਦਿੱਤਾ ਹੈ, ਜਿਸ ਨੂੰ ਕਾਂਗਰਸ ਨੇ ਕਈ ਦਹਾਕਿਆਂ ‘ਚ ਬਣਾਇਆ ਸੀ ਅਤੇ ਇਸ ਦਾ ਪਾਲਣ ਪੋਸ਼ਣ ਕੀਤਾ ਸੀ। ਗੁਆਂਢ ਵਿੱਚ ਦੋਸਤਾਂ ਤੋਂ ਬਿਨਾਂ ਰਹਿਣਾ ਖ਼ਤਰਨਾਕ ਹੈ।” ਦਰਅਸਲ, ਰਾਹੁਲ ਗਾਂਧੀ ਨੇ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਇਹ ਟਵੀਟ ਕੀਤਾ ਹੈ। ਖ਼ਬਰ ਬੰਗਲਾਦੇਸ਼ ਦੇ ਭਾਰਤ ਨਾਲ ਸੰਬੰਧ ਕਮਜ਼ੋਰ ਹੋਣ ਅਤੇ ਚੀਨ ਨਾਲ ਮਜ਼ਬੂਤ ਹੋਣ ਬਾਰੇ ਸੀ। ਰਾਹੁਲ ਨੇ ਇਸ ਤੋਂ ਪਹਿਲਾਂ ਕਿਸਾਨਾਂ ਦੇ ਬਿੱਲ ਬਾਰੇ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਟਵੀਟ ਕੀਤਾ ਸੀ, “2014- ਮੋਦੀ ਜੀ ਦਾ ਚੋਣ ਵਾਅਦਾ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਵਾਲਾ ਐਮਐਸਪੀ। 2015- ਮੋਦੀ ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਤੋਂ ਅਜਿਹਾ ਨਹੀਂ ਹੋ ਪਏਗਾ। 2020- ਕਾਲੇ ਕਿਸਾਨ ਕਾਨੂੰਨ। ਮੋਦੀ ਜੀ ਦਾ ਇਰਾਦਾ ‘ਸਾਫ਼’- ਖੇਤੀ ਵਿਰੋਧੀ ਨਵੀਂ ਕੋਸ਼ਿਸ਼, ਕਿਸਾਨਾਂ ਨੂੰ ਕਰ ਕੇ ਜੜ੍ਹ ਤੋਂ ਸਾਫ .. ਪੂੰਜੀਪਤੀ ਦੋਸਤਾਂ ਦਾ ਖ਼ੂਬ ਵਿਕਾਸ।”
ਰਾਜ ਸਭਾ ਵਿੱਚ ਖੇਤੀਬਾੜੀ ਬਿੱਲ ਪਾਸ ਹੋਣ ਤੋਂ ਬਾਅਦ, ਰਾਹੁਲ ਨੇ ਟਵੀਟ ਕੀਤਾ, “ਜਿਹੜਾ ਕਿਸਾਨ ਧਰਤੀ ਤੋਂ ਸੋਨਾ ਉਗਾਉਂਦਾ ਹੈ, ਮੋਦੀ ਸਰਕਾਰ ਦਾ ਘਮੰਡ ਉਸ ਨੂੰ ਲਹੂ ਦੇ ਹੰਝੂ ਰਾਵਉਂਦਾ ਹੈ। ਲੋਕਤੰਤਰ ਸ਼ਰਮਸਾਰ ਹੈ ਜਿਸ ਢੰਗ ਨਾਲ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਖੇਤੀਬਾੜੀ ਬਿੱਲ ਦੇ ਰੂਪ ‘ਚ ਕਿਸਾਨੀ ਵਿਰੁੱਧ ਮੌਤ ਦੇ ਫ਼ਰਮਾਨ ਜਾਰੀ ਕੀਤੇ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ‘ਤੇ ਸਰਕਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, ‘ਮੋਦੀ ਸਰਕਾਰ ਦਾ ਅੰਨ੍ਹਾ ਘਮੰਡ ਕਈ ਵਾਰ ਲੋਕਾਂ ਨੂੰ ਦੇਸ਼ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ, ਪਰ ਆਪਣੀਆਂ ਦੁਰਾਚਾਰ ਅਤੇ ਗਲਤ ਨੀਤੀਆਂ ਨੂੰ ਨਹੀਂ। ਹੋਰ ਕਿੰਨੇ #ActOfModi ਝਲੇਂਗਾ ਦੇਸ਼?’