rahul gandhi attacks pm modi: ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰੁਜ਼ਗਾਰ ਅਤੇ ਆਰਥਿਕਤਾ ਦੇ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ #ਵਿਕਾਸ_ਗਾਇਬ_ ਹੈ ਦੇ ਨਾਲ ਟਵੀਟ ਕੀਤਾ। ਰਾਹੁਲ ਨੇ ਕਿਹਾ, “5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾਂ ਅਲੋਪ ਹੋ ਗਈ ਹੈ, ਆਮ ਨਾਗਰਿਕਾਂ ਦੀ ਆਮਦਨ ਅਲੋਪ, ਦੇਸ਼ ਦੀ ਖੁਸ਼ਹਾਲੀ ਅਤੇ ਸੁਰੱਖਿਆ ਅਲੋਪ, ਜੇ ਪ੍ਰਸ਼ਨ ਪੁੱਛੋਂ ਤਾਂ ਜਵਾਬ ਅਲੋਪ।” ਇਸ ਤੋਂ ਪਹਿਲਾਂ ਅੱਜ ਰਾਹੁਲ ਗਾਂਧੀ ਨੇ ਇੱਕ ਖ਼ਬਰ ਦਾ ਲਿੰਕ ਸਾਂਝਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ, ਰੁਜ਼ਗਾਰ, ਬਹਾਲੀ, ਪ੍ਰੀਖਿਆ ਦੇ ਨਤੀਜੇ ਜਾਰੀ ਕਰੋ, ਦੇਸ਼ ਦੇ ਨੌਜਵਾਨਾਂ ਦੀ ਸਮੱਸਿਆ ਦਾ ਹੱਲ ਕਰੋ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਰਥਿਕਤਾ ਬਾਰੇ ਵੀ ਵੀਡੀਓ ਸਾਂਝੀ ਕਰਦਿਆਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਵੀਰਵਾਰ ਨੂੰ ਵੀਡੀਓ ਜਾਰੀ ਕਰਦਿਆਂ ਕਿਹਾ, “ਮੋਦੀ ਜੀ ਦਾ ‘ਕੈਸ ਮੁਕਤ’ ਭਾਰਤ ਅਸਲ ‘ਚ ‘ਮਜ਼ਦੂਰ-ਕਿਸਾਨ-ਛੋਟੇ ਕਾਰੋਬਾਰੀ’ ਮੁਕਤ ਭਾਰਤ ਹੈ।” ਰਾਹੁਲ ਨੇ ਅੱਗੇ ਕਿਹਾ, “8 ਨਵੰਬਰ 2016 ਨੂੰ ਕੀਤੇ ਗਏ ਇਸ ਫਸਲੇ ਦਾ 31 ਅਗਸਤ 2020 ਨੂੰ ਭਿਆਨਕ ਨਤੀਜਾ ਨਿਕਲਿਆ ਹੈ। ਜੀਡੀਪੀ ਵਿੱਚ ਆਈ ਗਿਰਾਵਟ ਤੋਂ ਇਲਾਵਾ, ਇਹ ਜਾਣਨ ਲਈ ਮੇਰੀ ਵੀਡੀਓ ਵੇਖੋ ਕਿ ਨੋਟਬੰਦੀ ਨੇ ਦੇਸ਼ ਦੀ ਅਸੰਗਠਿਤ ਆਰਥਿਕਤਾ ਨੂੰ ਕਿਵੇਂ ਤੋੜਿਆ ਹੈ।”