Rahul Gandhi attacks PM Modi: ਨਵੀਂ ਦਿੱਲੀ: ਸਰਹੱਦੀ ਸੁਰੱਖਿਆ ਦੇ ਮੁੱਦੇ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ । ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਦੇ ਪਿੰਡ ਬਣਾਉਣ ਦੀ ਇੱਕ ਖਬਰ ਸਾਂਝੀ ਕਰਦਿਆਂ ਲਿਖਿਆ ਕਿ ਉਨ੍ਹਾਂ ਦਾ ਵਾਅਦਾ ਯਾਦ ਕਰੋ, ਮੈਂ ਦੇਸ਼ ਝੁਕਣ ਨਹੀਂ ਦਿਆਂਗਾ । ਦੱਸ ਦਈਏ ਕਿ ਰਾਹੁਲ ਗਾਂਧੀ ਹਰ ਦਿਨ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮੋਦੀ ਸਰਕਾਰ ਦਾ ਘਿਰਾਓ ਕਰਦੇ ਹਨ । ਰਾਹੁਲ ਗਾਂਧੀ ਅੱਜ ਕਿਸਾਨਾਂ ਦੇ ਮੁੱਦੇ ‘ਤੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ।
ਰਾਹੁਲ ਗਾਂਧੀ ਨੇ ਪਹਿਲੇ ਕਾਂਗਰਸ ਦੇ ਨੇਤਾ ਪੀ ਚਿਦੰਬਰਮ ਨੇ ਸੋਮਵਾਰ ਨੂੰ ਸਰਕਾਰ ਨਾਲ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਅੰਦਰ ਵਿਵਾਦਗ੍ਰਸਤ ਖੇਤਰ ਵਿੱਚ ਸੌ ਘਰਾਂ ਦੇ ਇੱਕ ਪਿੰਡ ਬਣਾਉਣ ਦੀ ਖਬਰ ‘ਤੇ ਜਵਾਬ ਮੰਗਿਆ ਸੀ । ਚਿਦੰਬਰਮ ਨੇ ਕਿਹਾ ਕਿ ਜੇ ਭਾਜਪਾ ਸੰਸਦ ਮੈਂਬਰ ਦੇ ਦਾਅਵੇ ਸੱਚ ਹਨ ਤਾਂ ਕੀ ਸਰਕਾਰ ਚੀਨ ਨੂੰ ਕਲੀਨ ਚਿੱਟ ਦੇ ਕੇ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਏਗੀ? ਗੌਰਤਲਬ ਹੈ ਕਿ ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਨੂੰ ਚੀਨ ਆਪਣਾ ਖੇਤਰ ਮੰਨਦਾ ਹੈ।
ਜਾਣੋ ਕੀ ਹੈ ਪੂਰਾ ਮਾਮਲਾ?
ਦਰਅਸਲ, ਰਾਹੁਲ ਗਾਂਧੀ ਨੇ ਆਪਣੇ ਟਵੀਟ ਨਾਲ ਇੱਕ ਹਿੰਦੀ ਅਖਬਾਰ ਦੀ ਖ਼ਬਰ ਸਾਂਝੀ ਕੀਤੀ ਹੈ । ਇਸ ਖ਼ਬਰ ਵਿੱਚ ਦੱਸਿਆ ਗਿਆ ਕਿ ਚੀਨ ਨੇ ਇੱਕ ਸਾਲ ਦੇ ਅੰਦਰ ਅਰੁਣਾਚਲ ਪ੍ਰਦੇਸ਼ ਵਿੱਚ LAC ਦੇ ਸਾਢੇ ਚਾਰ ਕਿਲੋਮੀਟਰ ਦੇ ਅੰਦਰ ਸੌ ਘਰਾਂ ਦਾ ਇੱਕ ਪਿੰਡ ਬਣਾ ਲਿਆ ਹੈ। ਇਸ ਸਬੰਧੀ ਇੱਕ ਇੰਗਲਿਸ਼ ਚੈਨਲ ਵੱਲੋਂ ਵੀ ਇਸ ਬਾਰੇ ਸੈਟੇਲਾਈਟ ਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਹਨ। ਇਸ ਵਿੱਚ ਇੱਕ ਫੋਟੋ ਅਗਸਤ 2019 ਦੀ ਹੈ ਅਤੇ ਦੂਜੀ ਫੋਟੋ ਨਵੰਬਰ 2020 ਦੀ ਹੈ।
ਦੱਸ ਦੇਈਏ ਕਿ ਪਹਿਲੀ ਤਸਵੀਰ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਜਗ੍ਹਾ ਪੂਰੀ ਤਰ੍ਹਾਂ ਲੁਕੀ ਹੋਈ ਹੈ, ਜਦੋਂ ਕਿ ਨਵੰਬਰ 2020 ਵਿੱਚ ਉਸ ਜਗ੍ਹਾ ‘ਤੇ ਕੁਝ ਢਾਂਚੇ ਬਣੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਚੀਨ ਦਾ ਵਸਾਇਆ ਪਿੰਡ ਦੱਸਿਆ ਜਾ ਰਿਹਾ ਹੈ। ਦਾਅਵੇ ਅਨੁਸਾਰ, ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬੰਸਰੀ ਜ਼ਿਲ੍ਹੇ ਵਿੱਚ ਇਸ ਪਿੰਡ ਦਾ ਨਿਰਮਾਣ ਕੀਤਾ ਹੈ।
ਇਹ ਵੀ ਦੇਖੋ: ਦਿੱਲੀ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ