Rahul Gandhi hits Centre: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਮੋਦੀ ਸਰਕਾਰ ‘ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਲਿਖਿਆ ਕਿ ਇਸ ਸੰਕਟ ਕਾਲ ਦੌਰਾਨ ਵੀ ਕੇਂਦਰ ਸਰਕਾਰ ਨੇ ਇੱਕ ਤੋਂ ਇੱਕ ਖਿਆਲੀ ਪੁਲਾਵ ਪਕਾਏ ਹਨ, ਜਿਨ੍ਹਾਂ ਵਿੱਚੋਂ ਸਿਰਫ ਇੱਕ ਹੀ ਸੱਚ ਨਿਕਲਿਆ ਹੈ।
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਕਿ ਕੋਰੋਨਾ ਯੁੱਗ ਦੌਰਾਨ ਭਾਜਪਾ ਸਰਕਾਰ ਨੇ ਇੱਕ ਤੋਂ ਇੱਕ ਖਿਆਲੀ ਪੁਲਾਵ ਪਕਾਏ । ਰਾਹੁਲ ਨੇ ਇਸ ਦੌਰਾਨ ਲਿਖਿਆ ਕਿ 21 ਦਿਨਾਂ ਵਿੱਚ ਉਹ ਕੋਰੋਨਾ ਨੂੰ ਹਰਾ ਦੇਣਗੇ, ਅਰੋਗਿਆ ਸੇਤੂ ਐਪ ਸੁਰੱਖਿਆ ਕਰੇਗਾ, 20 ਲੱਖ ਕਰੋੜ ਦਾ ਪੈਕੇਜ, ਸਵੈ-ਨਿਰਭਰ ਬਣੇਗਾ, ਕੋਈ ਵੀ ਸਰਹੱਦ ਵਿੱਚ ਦਾਖਲ ਨਹੀਂ ਹੋਇਆ, ਸਥਿਤੀ ਸੁਧਾਰੀ ਗਈ ਪਰ ਇੱਕ ਸੱਚਾਈ ਵੀ ਸੀ … ਤਬਾਹੀ ਵਿਚ ‘ਅਵਸਰ’ #PMCares .
ਗੌਰਤਲਬ ਹੈ ਕਿ ਰਾਹੁਲ ਗਾਂਧੀ ਮੋਦੀ ਸਰਕਾਰ ‘ਤੇ ਹਮਲੇ ਕਰਦੇ ਰਹਿੰਦੇ ਹਨ । ਰਾਹੁਲ ਨੇ ਸਰਕਾਰ ਵੱਲੋਂ ਲਾਗੂ ਤਾਲਾਬੰਦੀ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਕੋਰੋਨਾ ਨਾਲ ਬਿਨ੍ਹਾਂ ਕਿਸੇ ਰਣਨੀਤੀ ਦੇ ਨਜਿੱਠਿਆ ਗਿਆ ਸੀ, ਜਿਸ ਕਾਰਨ ਇੱਥੇ ਬਹੁਤ ਸਾਰੇ ਮਾਮਲੇ ਅਤੇ ਮੌਤਾਂ ਹੋ ਰਹੀਆਂ ਹਨ । ਇਸ ਦੇ ਨਾਲ ਹੀ ਰਾਹੁਲ ਨੇ ਪ੍ਰਵਾਸੀ ਮਜ਼ਦੂਰਾਂ ਤੋਂ ਆਰਥਿਕਤਾ ਦੇ ਮੁੱਦੇ ‘ਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਨਿਸ਼ਾਨੇ ‘ਤੇ ਲਿਆ।
ਦੱਸ ਦੇਈਏ ਕਿ ਰਾਹੁਲ ਗਾਂਧੀ ਵੱਲੋਂ ਲਗਾਤਾਰ ਆਰਥਿਕਤਾ ਦੀ ਸਥਿਤੀ ‘ਤੇ ਟਵੀਟ ਕੀਤੇ ਜਾ ਰਹੇ ਹਨ, ਜਿਸ ਵਿੱਚ ਉਹ ਆਪਣੀ ਰਾਏ ਦੇ ਰਹੇ ਹਨ । ਜੇ ਪ੍ਰਧਾਨ ਮੰਤਰੀ ਕੇਅਰਜ਼ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਸਰਕਾਰ ਨੇ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਲਈ ਇਸ ਦੀ ਜਾਣਕਾਰੀ ਨੂੰ ਸਾਂਝਾ ਨਹੀਂ ਕੀਤਾ ਜਾ ਰਿਹਾ ਹੈ।