Rahul Gandhi questions govt: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਬਣੇ ਏਸ਼ੀਆ ਦੇ ਸਭ ਤੋਂ ਵੱਡੇ ਸੋਲਰ ਪਾਵਰ ਪ੍ਰਾਜੈਕਟ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਇਸ ਸਬੰਧ ਵਿੱਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦਫਤਰ ਦੇ ਪੀਐਮਓ ਤੋਂ ਕੀਤੇ ਟਵੀਟ ਦਾ ਜਵਾਬ ਦਿੱਤਾ ਹੈ । ਰਾਹੁਲ ਗਾਂਧੀ ਨੇ ਇੱਕ ਸ਼ਬਦ ਦੇ ਟਵੀਟ ਨਾਲ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਬੋਲਿਆ ਹੈ ਅਤੇ ਲਿਖਿਆ ਹੈ ਕਿ ‘ਅਸੱਤਿਆਗ੍ਰਹੀ’ ।
ਦਰਅਸਲ, ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਸੋਲਰ ਪਾਵਰ ਪ੍ਰਾਜੈਕਟ ਨੂੰ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਨੂੰ ਸਮਰਪਿਤ ਕੀਤਾ । ਇਸ ਪ੍ਰਾਜੈਕਟ ਵਿੱਚ 250 ਮੈਗਾਵਾਟ ਸਮਰੱਥਾ ਦੇ ਤਿੰਨ ਯੂਨਿਟ ਹਨ। ਇਸ ਸੋਲਰ ਪਾਵਰ ਪ੍ਰਾਜੈਕਟ ਦੀ ਉਤਪਾਦਨ ਸਮਰੱਥਾ 750 ਮੈਗਾਵਾਟ ਹੈ। ਇਸ ਪ੍ਰਾਜੈਕਟ ਦੀ 24 ਪ੍ਰਤੀਸ਼ਤ ਬਿਜਲੀ ਦਿੱਲੀ ਮੈਟਰੋ ਨੂੰ ਦਿੱਤੀ ਜਾਵੇਗੀ । ਇਸ ਪ੍ਰਾਜੈਕਟ ਦੇ ਉਦਘਾਟਨ ਤੋਂ ਬਾਅਦ ਪੀਐਮਓ ਨੇ ਟਵੀਟ ਕੀਤਾ, “ਅੱਜ ਰੀਵਾ ਨੇ ਸੱਚਮੁੱਚ ਇਤਿਹਾਸ ਸਿਰਜਿਆ ਹੈ । ਰੀਵਾ ਦੀ ਪਛਾਣ ਮਾਂ ਨਰਮਦਾ ਅਤੇ ਸਫੈਦ ਬਾਘ ਦੇ ਨਾਮ ਨਾਲ ਕੀਤੀ ਗਈ ਹੈ । ਹੁਣ ਏਸ਼ੀਆ ਦੇ ਸਭ ਤੋਂ ਵੱਡੇ ਸੋਲਰ ਪਾਵਰ ਪ੍ਰਾਜੈਕਟ ਦਾ ਨਾਮ ਇਸ ਨਾਲ ਜੁੜ ਗਿਆ ਹੈ ।
ਦੱਸ ਦੇਈਏ ਕਿ ਰਾਹੁਲ ਗਾਂਧੀ ਹੁਣ ਲਾਕਡਾਊਨ ਦੀਆਂ ਨੀਤੀਆਂ, ਲੱਦਾਖ ਵਿੱਚ ਚੀਨੀ ਘੁਸਪੈਠ ਅਤੇ ਵਿਕਾਸ ਦੂਬੇ ਐਨਕਾਊਂਟਰ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲ ਰਹੇ ਹਨ । ਇਸ ਕੜੀ ਵਿੱਚ ਰਾਹੁਲ ਗਾਂਧੀ ਦਾ ਇਹ ਤਾਜ਼ਾ ਹਮਲਾ ਹੈ।