Rahul gandhi rally kodha bihar: ਬਿਹਾਰ ਵਿੱਚ ਦੂਜੇ ਪੜਾਅ ਲਈ ਅੱਜ ਵੋਟਿੰਗ ਜਾਰੀ ਹੈ। ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਨੇ ਤੀਜੇ ਪੜਾਅ ਲਈ ਵੀ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਮਹਾਂ ਗੱਠਜੋੜ ਦੇ ਵਲੋਂ ਰਾਹੁਲ ਗਾਂਧੀ ਕਟਿਹਾਰ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਇਸ ਜਨਤਕ ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਪੀਐਮ ਮੋਦੀ ‘ਤੇ ਵਰ੍ਹਦਿਆਂ ਕਿਹਾ ਕਿ ਪੀਐਮ ਮੋਦੀ ਨੇ ਕੋਰੋਨਾ ਮਹਾਂਮਾਰੀ ਵਿੱਚ ਮਜਦੂਰਾਂ ਦੀ ਕੋਈ ਮਦਦ ਨਹੀਂ ਕੀਤੀ। ਪੀਐਮ ਨੇ ਕੋਈ ਠੋਸ ਫੈਸਲਾ ਨਹੀਂ ਲਿਆ ਪਰ ਬਲਕਿ ਕੋਰੋਨਾ ਖਿਲਾਫ ਲੜਾਈ ‘ਚ ਪਹਿਲਾਂ ਘੰਟੀ ਵੱਜਵਾਈ ਅਤੇ ਫਿਰ ਫੋਨ ਲਾਈਟ ਚਲਵਾਈ। ਪ੍ਰਧਾਨ ਮੰਤਰੀ ‘ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਜਦੂਰਾਂ ਦਾ ਧਿਆਨ ਨਹੀਂ ਰੱਖਿਆ। ਮਜ਼ਦੂਰ ਪੈਦਲ ਹੀ ਆਪਣੇ ਘਰ ਪਹੁੰਚੇ ਸੀ। ਪ੍ਰਧਾਨ ਮੰਤਰੀ ਨੇ ਮਜਦੂਰਾਂ ਦੀ ਮਦਦ ਨਹੀਂ ਕੀਤੀ ਪਰ ਕਾਂਗਰਸ ਪਾਰਟੀ ਵਰਕਰਾਂ ਦੀ ਮਦਦ ਕਰਨਾ ਚਾਹੁੰਦੀ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਨਿਤੀਸ਼ ਕੁਮਾਰ ਅਤੇ ਪ੍ਰਧਾਨ ਮੰਤਰੀ ਨੇ ਮਿਲ ਕੇ ਬਿਹਾਰ ਨੂੰ ਲੁੱਟਿਆ ਹੈ ਅਤੇ ਹੁਣ ਬਿਹਾਰ ਦੇ ਲੋਕ ਇਸ ਦਾ ਜਵਾਬ ਦੇਣਗੇ।
ਰਾਹੁਲ ਨੇ ਕਿਹਾ ਕਿ ਜਦੋਂ ਮਜ਼ਦੂਰ ਪੈਦਲ ਜਾਂ ਰਹੇ ਸੀ, ਓਦੋਂ ਨਿਤੀਸ਼ ਜੀ ਅਤੇ ਮੋਦੀ ਜੀ ਕਿੱਥੇ ਸਨ, ਤੱਦ ਉਨ੍ਹਾਂ ਨੇ ਮਜਦੂਰਾਂ ਦੀ ਮਦਦ ਨਹੀਂ ਕੀਤੀ ਅਤੇ ਹੁਣ ਉਹ ਵੋਟਾਂ ਮੰਗਣ ਆ ਰਹੇ ਹਨ। ਰਾਹੁਲ ਨੇ ਦੋਸ਼ ਲਾਇਆ ਕਿ ਇਹ ਦੋਵੇਂ ਸਿਰਫ ਆਪਣੇ ਅਮੀਰ ਦੋਸਤਾਂ ਦੀ ਮਦਦ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੂੰ ਬਾਹਰ ਕੰਮ ਕਰਨ ਦੀ ਜ਼ਰੂਰਤ ਕਿਉਂ ਹੈ, ਇੱਥੇ ਰੁਜ਼ਗਾਰ ਕਿਉਂ ਨਹੀਂ ਹੈ? ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਕੀਤਾ ਸੀ ਕਿ ਉਹ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ, ਨਿਤੀਸ਼ ਜੀ ਨੇ ਵੀ ਇਹੀ ਕਿਹਾ ਸੀ। ਪਰ ਕਿਸੇ ਨੇ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਜੇ ਉਨ੍ਹਾਂ ਨੇ ਇਹ ਵਾਅਦਾ ਪੂਰਾ ਕੀਤਾ ਸੀ ਤਾਂ ਬਿਹਾਰ ਦੇ ਲੱਖਾਂ ਨੌਜਵਾਨ ਬੇਰੁਜ਼ਗਾਰ ਕਿਉਂ ਹਨ? ਰਾਹੁਲ ਗਾਂਧੀ ਨੇ ਨੋਟਬੰਦੀ ਅਤੇ ਜੀਐਸਟੀ ਵਰਗੇ ਫੈਸਲਿਆਂ ਨੂੰ ਲੈ ਕੇ ਵੀ ਤਿੱਖੇ ਹਮਲੇ ਬੋਲੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਹੁਣ ਕਿਸਾਨਾਂ ਨੂੰ ਖਤਮ ਕਰਨ ਲਈ ਇੱਕ ਕਾਨੂੰਨ ਲਿਆਂਦਾ ਹੈ।