rahul gandhi says: ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚੀਨ ਦੇ ਮੁੱਦੇ ‘ਤੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਟਵਿੱਟਰ ‘ਤੇ ਇੱਕ ਨਿਊਜ਼ ਵੈਬਸਾਈਟ ਦੇ ਪ੍ਰੋਗਰਾਮ ‘ਚ ਹੋਈ ਗੱਲਬਾਤ ਦਾ ਲਿੰਕ ਸਾਂਝਾ ਕਰਦੇ ਹੋਏ ਕਿਹਾ, “ਅਜਿਹਾ ਕੀ ਹੋਇਆ ਕਿ ਚੀਨ ਨੇ ਮੋਦੀ ਜੀ ਦੇ ਸਮੇਂ ਭਾਰਤ ਮਾਤਾ ਦੀ ਪਵਿੱਤਰ ਧਰਤੀ ਨੂੰ ਖੋਹ ਲਿਆ।” ਮਹੱਤਵਪੂਰਣ ਗੱਲ ਇਹ ਹੈ ਕਿ ਰਾਹੁਲ ਗਾਂਧੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸੈਨਿਕ ਅਤੇ ਸਰਕਾਰ ਦੇ ਪੱਧਰ ‘ਤੇ ਭਾਰਤ ਅਤੇ ਚੀਨ ਦਰਮਿਆਨ ਕਈ ਦੌਰਾਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਪਿੱਛੇ ਹੱਟਣ ਦੀ ਗੱਲ ਹੋ ਰਹੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਦੋਵੇਂ ਦੇਸ਼ ਫੌਜ ਪਿੱਛੇ ਹੱਟਾਉਣ ਅਤੇ ਤਣਾਅ ਘਟਾਉਣ ਦੀ ਪ੍ਰਕਿਰਿਆ ‘ਤੇ ਸਹਿਮਤ ਹੋਏ ਹਨ ਅਤੇ “ਬਹੁਤ ਹੱਦ ਤੱਕ ਇਹ ਕੰਮ ਚੱਲ ਰਿਹਾ ਹੈ।” ਜੈਸ਼ੰਕਰ ਨੇ ਇੱਕ ਪ੍ਰੋਗਰਾਮ ‘ਚ ਕਿਹਾ, “ਅਸੀਂ ਸੈਨਿਕਾਂ ਦੇ ਪਿੱਛੇ ਹਟਣ ਦੀ ਜ਼ਰੂਰਤ ‘ਤੇ ਸਹਿਮਤ ਹੋਏ ਹਾਂ ਕਿਉਂਕਿ ਦੋਵੇਂ ਪਾਸਿਆਂ ਦੇ ਸਿਪਾਹੀ ਇੱਕ ਦੂਜੇ ਦੇ ਬਹੁਤ ਨੇੜੇ ਤੈਨਾਤ ਹਨ। ਇਸ ਲਈ ਦੋਵੇਂ ਦੇਸ਼ ਫੌਜ ਪਿੱਛੇ ਹੱਟਾਉਣ ਅਤੇ ਤਣਾਅ ਘਟਾਉਣ ਦੀ ਪ੍ਰਕਿਰਿਆ ‘ਤੇ ਸਹਿਮਤ ਹੋਏ ਹਨ।”
ਉਨ੍ਹਾਂ ਨੇ ਕਿਹਾ, ‘ਇਹ ਹੁਣੇ ਸ਼ੁਰੂ ਹੋਇਆ ਹੈ। ਕੰਮ ਬਹੁਤ ਹੱਦ ਤੱਕ ਅੱਗੇ ਵੱਧ ਰਿਹਾ ਹੈ। ਇਸ ਸਮੇਂ, ਮੈਂ ਇਸ ਤੋਂ ਇਲਾਵਾ ਹੋਰ ਕੁੱਝ ਨਹੀਂ ਕਹਿਣਾ ਚਾਹੁੰਦਾ।’ ਇੱਕ ਦਿਨ ਪਹਿਲਾਂ, ਭਾਰਤ ਅਤੇ ਚੀਨ ਨੇ ਕੂਟਨੀਤਕ ਗੱਲਬਾਤ ਦਾ ਇੱਕ ਹੋਰ ਦੌਰ ਕੀਤਾ ਜਿਸ ‘ਚ ਦੋਵਾਂ ਪੱਖਾਂ ਨੇ ਪੂਰਬੀ ਲੱਦਾਖ ‘ਚ ਸੈਨਿਕਾਂ ਦੀ ਮੁਕੰਮਲ ਵਾਪਸੀ ਦੀ ਦਿਸ਼ਾ ‘ਚ ਸਮੇਂ ਸਿਰ ਅੱਗੇ ਵਧਣ ਦਾ ਸੰਕਲਪ ਲਿਆ ਤਾਂ ਜੋ ਪੂਰੀ ਸ਼ਾਂਤੀ ਬਹਾਲ ਹੋ ਸਕੇ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਦੋਵਾਂ ਸੈਨਾ ਦੇ ਸੀਨੀਅਰ ਕਮਾਂਡਰ ਜਲਦੀ ਹੀ ਮੁਲਾਕਾਤ ਕਰਨਗੇ ਅਤੇ ਸੈਨਿਕਾਂ ਦੀ ਮੁਕੰਮਲ ਵਾਪਸੀ ਅਤੇ ਤਣਾਅ ਘਟਾਉਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਅਗਲੇਰੇ ਕਦਮ ਉਠਾਉਣਗੇ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਦਾ ਚੌਥਾ ਦੌਰ ਅਗਲੇ ਹਫ਼ਤੇ ਹੋਵੇਗਾ, ਜਿਸਦਾ ਉਦੇਸ਼ ਦੋਵਾਂ ਸੈਨਾ ਦੇ ਪਿੱਛਲੇ ਹਿੱਸੇ ਤੋਂ ਫੌਜਾਂ ਦੀ ਵਾਪਸੀ ਦੀ ਰੂਪ-ਰੇਖਾ ਨੂੰ ਅੰਤਮ ਰੂਪ ਦੇਣਾ ਅਤੇ ਖੇਤਰ ‘ਚ ਅਮਨ ਅਤੇ ਸ਼ਾਂਤੀ ਬਹਾਲ ਕਰਨ ਦੇ ਤਰੀਕੇ ਲੱਭਣੇ ਹਨ।