rahul gandhi says: ਲੱਦਾਖ ਵਿੱਚ ਚੀਨੀ ਫੌਜੀਆਂ ਨਾਲ ਟਕਰਾਅ ‘ਚ ਭਾਰਤ ਦੇ 20 ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਤੋਂ ਪੂਰਾ ਦੇਸ਼ ਗੁੱਸੇ ਵਿੱਚ ਹੈ। ਜਦਕਿ ਚੀਨ ਨਾਲ ਹੋਈ ਇਸ ਹਿੰਸਕ ਝੜਪ ਵਿੱਚ ਭਾਰਤ ਦੇ 20 ਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ, ਚਾਰ ਗੰਭੀਰ ਹਨ। ਸੂਤਰਾਂ ਅਨੁਸਾਰ ਇਸ ਘਟਨਾ ਵਿੱਚ ਤਕਰੀਬਨ 43 ਚੀਨੀ ਸੈਨਿਕ ਮਾਰੇ ਗਏ ਸਨ। ਚੀਨੀ ਸੈਨਿਕਾਂ ਦੀ ਇਸ ਘਿਨਾਉਣੀ ਹਰਕਤ ਦਾ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।
ਆਪਣੇ ਟਵੀਟ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਨੇ ਲਿਖਿਆ, “ਦੇਸ਼ ਦੇ ਬਹਾਦਰ ਸ਼ਹੀਦਾਂ ਨੂੰ ਮੇਰਾ ਸਲਾਮ, ਰਾਹੁਲ ਨੇ ਆਪਣੇ ਟਵੀਟ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ, ਦੋ ਦਿਨ ਪਹਿਲਾਂ ਭਾਰਤ ਦੇ 20 ਜਵਾਨ ਸ਼ਹੀਦ ਹੋਏ ਹਨ। ਚੀਨ ਨੇ ਸਾਡੀ ਜ਼ਮੀਨ ਹੜੱਪ ਕਰ ਲਈ। ਪ੍ਰਧਾਨ ਮੰਤਰੀ ਜੀ, ਤੁਸੀਂ ਚੁੱਪ ਕਿਉਂ ਹੋ? ਤੁਸੀਂ ਕਿੱਥੇ ਲੁਕ ਗਏ ਹੋ? ਬਾਹਰ ਆਓ। ਭਾਰਤ, ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ। ਬਾਹਰ ਆਓ ਅਤੇ ਦੇਸ਼ ਨੂੰ ਸੱਚ ਦੱਸੋ, ਡਰੋ ਨਾ।”