rahul gandhi says china: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ‘ਤੇ ਚੀਨ ਨਾਲ ਚੱਲ ਰਹੇ ਵਿਵਾਦ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਗੰਭੀਰ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਚੀਨ ਨੂੰ ਭਾਰਤ ਦੀ ਧਰਤੀ ਤੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਨਹੀਂ ਲੈ ਰਹੇ ਹਨ। ਦੂਜੇ ਪਾਸੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਸ਼ਰਦ ਪਵਾਰ ਨੇ ਵੀ ਕਿਹਾ ਕਿ ਚੀਨ ਦੀ ਸਰਹੱਦ ‘ਤੇ ਜੋ ਕੁੱਝ ਹੋ ਰਿਹਾ ਹੈ, ਸਰਕਾਰ ਨੂੰ ਇਸ ਬਾਰੇ ਵਿਸਥਾਰ ਨਾਲ ਦੱਸਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤ–ਚੀਨ ਸਰਹੱਦ ‘ਤੇ ਚੱਲ ਰਹੇ ਤਣਾਅ ਨੂੰ ਇੱਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਦੱਸਦਿਆਂ ਕਿਹਾ ਕਿ ਕਿਸੇ ਨੂੰ ਵੀ ਦੋਸ਼ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ। ਰਾਹੁਲ ਨੇ ਟਵੀਟ ਕੀਤਾ, “ਚੀਨ ਨਾਲ ਸਿਰਫ ਮਾਰਚ 2020 ਤੋਂ ਪਹਿਲਾਂ ਦੀ ਸਥਿਤੀ ਕਾਇਮ ਰੱਖਣ ‘ਤੇ ਗੱਲਬਾਤ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਚੀਨ ਨੂੰ ਸਾਡੀ ਧਰਤੀ ਤੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਰਹੇ ਹਨ। ਬਾਕੀ ਦੀ ਗੱਲਬਾਤ ਬੇਕਾਰ ਹੈ।”
Home ਖ਼ਬਰਾਂ ਪੰਜਾਬ ਬੀ.ਜੇ.ਪੀ ਚੀਨ ਨਾਲ ਮਾਰਚ 2020 ਦੀ ਸਥਿਤੀ ਬਹਾਲ ਕਰਨ ਲਈ ਹੋਵੇ ਗੱਲਬਾਤ, ਬਾਕੀ ਗੱਲਬਾਤ ਬੇਕਾਰ : ਰਾਹੁਲ ਗਾਂਧੀ
ਚੀਨ ਨਾਲ ਮਾਰਚ 2020 ਦੀ ਸਥਿਤੀ ਬਹਾਲ ਕਰਨ ਲਈ ਹੋਵੇ ਗੱਲਬਾਤ, ਬਾਕੀ ਗੱਲਬਾਤ ਬੇਕਾਰ : ਰਾਹੁਲ ਗਾਂਧੀ
Sep 12, 2020 11:39 am
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .