rahul gandhi speak up for youth: ਨਵੀਂ ਦਿੱਲੀ: ਰਾਹੁਲ ਗਾਂਧੀ ਕੋਰੋਨਾ ਵਾਇਰਸ ਤਾਲਾਬੰਦੀ, ਸੁਸਤ ਅਰਥ ਵਿਵਸਥਾ ਅਤੇ ਡਿੱਗਦੀ ਜੀਡੀਪੀ ‘ਤੇ ਖ਼ਤਮ ਹੁੰਦੀਆਂ ਨੌਕਰੀਆਂ ਲਈ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੇ ਹਨ। ਰਾਹੁਲ ਨੇ ਵੀਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਕੁਚਲਿਆ ਹੈ। ਰਾਹੁਲ ਨੇ ਟਵਿੱਟਰ ‘ਤੇ ਕਾਂਗਰਸ ਦੀ ਮੁਹਿੰਮ #SpeakUp ਤਹਿਤ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਕਰੋੜਾਂ ਨੌਕਰੀਆਂ ਚਲੇ ਗਈਆਂ ਹਨ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਕਰੋੜਾਂ ਨੌਕਰੀਆਂ ਖ਼ਤਮ ਹੋ ਗਈਆਂ ਹਨ, ਜਦਕਿ ਜੀਡੀਪੀ ਵਿੱਚ ਇਤਿਹਾਸਕ ਗਿਰਾਵਟ ਆਈ ਹੈ। ਇਸਨੇ ਭਾਰਤੀ ਜਵਾਨੀ ਦੇ ਭਵਿੱਖ ਨੂੰ ਕੁਚਲਿਆ ਹੈ। ਆਓ ਅਸੀਂ ਸਰਕਾਰ ਨੂੰ ਆਪਣੀ ਆਵਾਜ਼ ਸੁਣਾਉਂਦੇ ਹਾਂ।”
ਰਾਹੁਲ ਗਾਂਧੀ ਲਗਾਤਾਰ ਕੇਂਦਰ ‘ਤੇ ਹਮਲੇ ਕਰ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਕੋਰੋਨਾ ਵਾਇਰਸ, ਤਾਲਾਬੰਦੀ ਲਈ ਵੀ ਸਰਕਾਰ ‘ਤੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਤਾਲਾਬੰਦੀ ‘ਤੇ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਅਚਾਨਕ ਤਾਲਾਬੰਦ ਦੇਸ਼ ਦੇ ਗੈਰ ਸੰਗਠਿਤ ਵਰਗ ਲਈ ਮੌਤ ਦੀ ਸਜ਼ਾ ਸਾਬਿਤ ਹੋਇਆ ਹੈ। ਰਾਹੁਲ ਨੇ ਕਿਹਾ ਸੀ ਕਿ ‘ਕੋਰੋਨਾ ਦੇ ਨਾਮ’ ਤੇ ਜੋ ਕੀਤਾ ਉਹ ਅਸੰਗਠਿਤ ਸੈਕਟਰ ‘ਤੇ ਤੀਸਰਾ ਹਮਲਾ ਸੀ ਕਿਉਂਕਿ ਗਰੀਬ ਲੋਕ ਹਰ ਰੋਜ਼ ਕਮਾਉਂਦੇ ਅਤੇ ਖਾਂਦੇ ਹਨ। ਛੋਟੇ ਅਤੇ ਮੱਧ ਵਰਗ ਦੇ ਕਾਰੋਬਾਰ ਵਿੱਚ ਵੀ ਇਹੋ ਹਾਲ ਹੈ। ਜਦੋਂ ਤੁਸੀਂ ਬਿਨਾਂ ਕੋਈ ਨੋਟਿਸ ਲੌਕਡਾਉਨ ਕੀਤਾ, ਤਾਂ ਤੁਸੀਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪ੍ਰਧਾਨਮੰਤਰੀ ਨੇ ਕਿਹਾ ਕਿ 21 ਦਿਨਾਂ ਤੱਕ ਲੜਾਈ ਲੜੀ ਜਾਏਗੀ, ਗੈਰ ਸੰਗਠਿਤ ਸੈਕਟਰ ਦੀ ਰੀੜ ਦੀ ਹੱਡੀ 21 ਦਿਨਾਂ ਵਿੱਚ ਹੀ ਟੁੱਟ ਗਈ ਸੀ।