sachin pilot comeup with rahul gandhi: ਜੈਪੁਰ: ਹੁਣ ਸਚਿਨ ਪਾਇਲਟ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਰਾਹੁਲ ਗਾਂਧੀ ਦਾ ਸਮਰਥਨ ਕਰਨ ਲਈ ਮੈਦਾਨ ‘ਚ ਉਤਰ ਆਏ ਹਨ। ਪਾਇਲਟ ਦੇ ਅਨੁਸਾਰ, ਰਾਹੁਲ ਗਾਂਧੀ ਨੇ ਦੇਸ਼ ਦੀ ਆਰਥਿਕਤਾ ਬਾਰੇ ਜੋ ਸਵਾਲ ਉਠਾਏ ਹਨ ਉਹ ਜਾਇਜ਼ ਹਨ। ਉਦਯੋਗ ਕਿਉਂ ਬੰਦ ਹੋ ਰਹੇ ਹਨ ਵੱਡੀ ਗਿਣਤੀ ‘ਚ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਜਿਨ੍ਹਾਂ ਮੁੱਦਿਆਂ ਨੂੰ ਅਵਾਜ਼ ਦਿੱਤੀ ਹੈ ਉਹ ਬਿਲਕੁਲ ਵਾਜਬ ਹਨ। ਦੇਸ਼ ਦੇ ਸਾਹਮਣੇ ਆਰਥਿਕ ਸੰਕਟ ਖੜਾ ਹੋ ਗਿਆ ਹੈ। ਉਦਯੋਗ ਬੰਦ ਹੋ ਰਹੇ ਹਨ ਅਤੇ ਪੂਰੇ ਦੇਸ਼ ਵਿੱਚ ਲੱਗਭਗ 2.10 ਕਰੋੜ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ ਹਨ। ਜਿਨ੍ਹਾਂ ਕੋਲ ਨੌਕਰੀਆਂ ਹਨ, ਉਨ੍ਹਾਂ ਦੀਆਂ ਤਨਖਾਹਾਂ ਕੱਟੀਆਂ ਗਈਆਂ ਸਨ। ਜੈਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਚਿਨ ਪਾਇਲਟ ਨੇ ਕਿਹਾ ਕਿ ਚੀਨ ਸਾਡੀ ਸਰਹੱਦ ਵਿੱਚ ਦਾਖਲ ਹੋ ਰਿਹਾ ਹੈ। ਪਰ ਸਰਕਾਰ ਭਾਰਤ ਅਤੇ ਚੀਨ ਵਿਚਾਲੇ ਤਣਾਅ ਤੋਂ ਦੇਸ਼ ਦੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚੀਨ ਖਿਲਾਫ ਕੋਈ ਕਦਮ ਉਠਾਉਂਦੀ ਹੈ ਤਾਂ ਪੂਰਾ ਦੇਸ਼ ਉਨ੍ਹਾਂ ਦਾ ਸਮਰਥਨ ਕਰੇਗਾ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਈ ਟਵੀਟਾਂ ਰਾਹੀਂ ਸਰਕਾਰ ਦੀਆਂ ਨੀਤੀਆਂ ਕਾਰਨ ਆਰਥਿਕਤਾ ਉੱਤੇ ਆਉਣ ਵਾਲੇ ਸੰਕਟ ਦੇ ਬੱਦਲਾਂ ‘ਤੇ ਸਵਾਲ ਚੁੱਕੇ ਸਨ। ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ, “ਕੋਵਿਡ ਖਿਲਾਫ ਮੋਦੀ ਸਰਕਾਰ ਦੀ ‘ਯੋਜਨਾਬੱਧ ਲੜਾਈ’ ਨੇ ਭਾਰਤ ਨੂੰ ਅਥਾਹ ਕੁੰਡ ਵਿੱਚ ਲੈ ਆਂਦਾ ਹੈ: ਜੀਡੀਪੀ ਵਿੱਚ ਇਤਿਹਾਸਕ 24 ਫੀਸਦ ਦੀ ਗਿਰਾਵਟ, 12 ਕਰੋੜ ਨੌਕਰੀਆਂ ਚਲੀਆਂ ਗਈਆਂ, ਵਾਧੂ 15.5 ਲੱਖ ਕਰੋੜ ਰੁਪਏ ਦਾ ਫਸਿਆ ਕਰਜ਼ਾ, ਦੁਨੀਆ ਭਰ ਵਿੱਚ ਸਭ ਤੋਂ ਵੱਧ ਕੋਰੋਨਾ ਕੇਸ ਅਤੇ ਮੌਤਾਂ, ਪਰ ਭਾਰਤ ਸਰਕਾਰ ਅਤੇ ਮੀਡੀਆ ਲਈ, ‘ਸਭ ਚੰਗਾ ਸੀ’।