sachin pilot says: ਨਵੀਂ ਦਿੱਲੀ: ਰਾਜਸਥਾਨ ਦਾ ਰਾਜਨੀਤਿਕ ਯੁੱਧ ਹਰ ਪਲ ਨਵਾਂ ਮੋੜ ਲੈ ਰਿਹਾ ਹੈ। ਸਾਰੀਆਂ ਅਟਕਲਾਂ ਨੂੰ ਖਤਮ ਕਰਦਿਆਂ ਸਚਿਨ ਪਾਇਲਟ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਭਾਜਪਾ ਵਿੱਚ ਸ਼ਾਮਿਲ ਨਹੀਂ ਹੋਣਗੇ। ਦੱਸ ਦਈਏ ਕਿ ਸਚਿਨ ਪਾਇਲਟ ਕੱਲ੍ਹ ਦਿੱਲੀ ਪਹੁੰਚੇ ਸਨ। ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਸਰਕਾਰ ‘ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਸਚਿਨ ਪਾਇਲਟ ਨੂੰ ਕਈ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ ਅਤੇ ਉਹ ਭਾਜਪਾ ਨੇਤਾਵਾਂ ਦੇ ਸੰਪਰਕ ਵਿੱਚ ਹਨ। ਉਦੋਂ ਤੋਂ, ਕਿਆਸਅਰਾਈਆਂ ਦਾ ਇੱਕ ਤੇਜ਼ ਪੜਾਅ ਚੱਲ ਰਿਹਾ ਸੀ। ਜਿਸ ‘ਤੇ ਸਚਿਨ ਪਾਇਲਟ ਨੇ ਖੁਦ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਿਲ ਨਹੀਂ ਹੋਣਗੇ।
ਦੂਜੇ ਪਾਸੇ, ਕਾਂਗਰਸ ਆਪਣੇ ਕਿਲ੍ਹੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਅੱਜ 10.30 ਕਾਂਗਰਸ ਨੇ ਆਪਣੇ ਵਿਧਾਇਕਾਂ ਦੀ ਇੱਕ ਬੈਠਕ ਬੁਲਾਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਚਿਨ ਪਾਇਲਟ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ। ਦਿੱਲੀ ਤੋਂ ਕਈ ਵੱਡੇ ਕਾਂਗਰਸੀ ਆਗੂ ਜੈਪੁਰ ਪਹੁੰਚ ਚੁੱਕੇ ਹਨ ਅਤੇ ਵਿਧਾਇਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।