ਪੰਜਾਬ ‘ਚ ਰਾਜਨੀਤੀ ਦਾ ਗੜ ਮੰਨੇ ਜਾਣ ਵਾਲੇ ਅੰਮ੍ਰਿਤਸਰ ਵਿੱਚ ਵੋਟਾਂ ਦੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ ਇਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਅੱਗੇ ਚਲ ਰਹੇ ਹਨ।
ਅੰਮ੍ਰਿਤਸਰ ਹਲਕੇ ਦੇ ਨੌ ਵਿਧਾਨ ਸਭਾ ਹਲਕਿਆਂ ਤੋਂ ਇਲਾਵਾ ਖਡੂਰ ਸਾਹਿਬ ਹਲਕੇ ਦੇ ਦੋ ਵਿਧਾਨ ਸਭਾ ਹਲਕੇ ਜੰਡਿਆਲਾ ਗੁਰੂ ਦੀ ਵੀ ਗਿਣਤੀ ਅੰਮ੍ਰਿਤਸਰ ਸ਼ਹਿਰ ਦੇ ਇਕ ਵਿਦਿਅਕ ਸੰਸਥਾ ਵਿਖੇ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰੇਕ ਗਿਣਤੀ ਕੇਂਦਰ ਤੇ ਅਬਜਰਵਰ ਤਾਇਨਾਤ ਕੀਤੇ ਗਏ ਹਨ। ਜੋ ਆਪਣੀ ਦੇਖ ਰੇਖ ਹੇਠ ਵੋਟਾਂ ਦੀ ਗਿਣਤੀ ਕਰਵਾ ਰਹੇ ਹਨ।
ਇਹ ਵੀ ਪੜ੍ਹੋ : Election Result 2024 : ਹਰਿਆਣਾ ‘ਚ 10 ਸੀਟਾਂ ‘ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਸ਼ੁਰੂ
ਅੰਮ੍ਰਿਤਸਰ ਦੀ ਗੱਲ ਕਰੀਏ ਦਾ ਇੱਥੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 253 ਹੈ। ਜਿਨ੍ਹਾਂ ‘ਚੋਂ 56.06% ਵੋਟਰਾਂ ਨੇ ਲੋਕ ਸਭਾ ਚੋਣਾਂ 2024 ਲਈ ਵੋਟਾਂ ਪਾਈਆਂ ਹਨ। ਇਨ੍ਹਾਂ ਵਿੱਚ 4 ਲੱਖ 87 ਹਜ਼ਾਰ 101 ਪੁਰਸ਼ਾਂ, 4 ਲੱਖ 16 ਹਜ਼ਾਰ 86 ਮਹਿਲਾਵਾਂ ਅਤੇ 19 ਟਰਾਂਸਜੈਂਡਰਾਂ ਨੇ ਵੋਟ ਪਾਈ ਹੈ। ਵੋਟਰ ਟਰਨਆਊਟ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਪਿੱਛੇ ਰਿਹਾ ਹੈ, ਜਿੱਥੇ ਸਭ ਤੋਂ ਘੱਟ ਵੋਟਿੰਗ ਹੋਈ ਹੈ। ਅੰਮ੍ਰਿਤਸਰ ਵਿੱਚ ਕੁੱਲ 30 ਉਮੀਦਵਾਰ ਮੈਦਾਨ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: