ਪੰਜਾਬ ਵਿਚ ਲੋਕ ਸਭਾ ਵੋਟਾਂ ਦੀ ਗਿਣਤੀ 4 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਸੂਬੇ ਦੇ 48 ਭਵਨਾਂ ਤੇ 27 ਥਾਵਾਂ ‘ਤੇ ਕੁੱਲ 117 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਲਗਭਗ 15,000 ਮੁਲਾਜ਼ਮਾਂ ਦੀ ਡਿਊਟੀ ਕਾਊਂਟਿੰਗ ਵਿਚ ਲਗਾਈ ਗਈ ਹੈ।
ਹਰੇਕ ਜ਼ਿਲ੍ਹੇ ਵਿਚ 450 ਤੋਂ ਵੱਧ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮ ਗਿਣਤੀ ਕੇਂਦਰਾਂ ਦੀ ਸੁਰੱਖਿਆ ਵਿਚ ਤਾਇਨਾਤ ਰਹਿਣਗੇ। ਹਰ ਕਾਊਂਟਿੰਗ ਸੈਂਟਰ ‘ਤੇ ਇਕ ਸੁਪਰਵਾਈਜ਼ਰ, ਮਾਈਕ੍ਰੋ ਆਬਜ਼ਰਵਰ ਤੇ ਸਹਾਇਕ ਸਟਾਫ ਰਹੇਗਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ। ਦੁਪਹਿਰ ਤੱਕ ਚੋਣ ਨਤੀਜੇ ਸਾਫ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਜ਼ਿਆਦਾਤਰ ਗਿਣਤੀ ਸਥਾਨ ਜ਼ਿਲ੍ਹਾ ਹੈੱਡ ਕੁਆਰਟਰਾਂ ਵਿਚ ਸਥਿਤ ਹਨ ਜਦੋਂ ਕਿ 7 ਸਥਾਨ ਜ਼ਿਲ੍ਹਾ ਹੈੱਡ ਕੁਆਰਟਰਾਂ ਤੋਂ ਬਾਹਰ ਹਨ ਜਿਨ੍ਹਾਂ ਵਿਚ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾ ਰਾਹੋਂ-ਨਵਾਂਸ਼ਹਿਰ ਤੇ ਖੂਨੀ ਮਾਜਰਾ (ਖਰੜ) ਸ਼ਾਮਲ ਹੈ। ਸੰਗਰੂਰ ਤੇ ਨਵਾਂਸ਼ਹਿਰ ਵਿਚ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਗਿਣਤੀ ਨਹੀਂ ਕੀਤੀ ਜਾਵੇਗੀ।
ਗਿਣਤੀ ਕੇਂਦਰਾਂ ‘ਤੇ ਸਟ੍ਰਾਂਗ ਰੂਮ ਵਿਚ EVM ਦੀ ਸੁਰੱਖਿਆ ਨੂੰ ਸਰਵਉੱਚ ਪਹਿਲ ਦਿੱਤੀ ਗਈ ਹੈ। ਇਹ ਸਟ੍ਰਾਂਗ ਰੂਮ ਡਬਲ ਲਾਕ ਸਿਸਟਮ ਨਾਲ ਸੁਰੱਖਿਅਤ ਹਨ ਤੇ ਲਗਾਤਾਰ ਸੀਸੀਟੀਵੀ ਦੀ ਨਿਗਰਾਨੀ ਵਿਚ ਹਨ। ਪਾਰਟੀਆਂ ਦੇ ਪ੍ਰਤੀਨਿਧੀ ਹਰੇਕ ਸਟਰਾਂਗ ਰੂਮ ਦੇ ਬਾਹਰ ਲਗਾਈ LED ਸਕ੍ਰੀਨ ‘ਤੇ ਸੁਰੱਖਿਆ ਦੀ ਨਿਗਰਾਨੀ ਕਰ ਸਕਦੇ ਹਨ ਜੋ ਆਸ-ਪਾਸ ਦੇ ਖੇਤਰ ਦੀ ਲਾਈਵ ਫੁਟੇਜ ਪ੍ਰਦਰਸ਼ਿਤ ਕਰਦੀ ਹੈ।
ਇਹ ਵੀ ਪੜ੍ਹੋ : ਬਜ਼ੁਰਗ ਜੋੜਾ ਗੁੜ ਵੇਚ ਕੇ ਕਰਦਾ ਸੀ ਗੁਜ਼ਾਰਾ, ਝੌਂਪੜੀ ‘ਚ ਲੱਗੀ ਭਿਆਨਕ ਅੱ/ਗ, ਸਭ ਕੁਝ ਸੜ ਕੇ ਹੋਇਆ ਸੁਆਹ
ਗਿਣਤੀ ਕੇਂਦਰਾਂ ਦੀ ਸੁਰੱਖਿਆ ਬਾਰੇ ਸੀਈਓ ਨੇ ਕਿਹਾ ਕਿ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪੱਧਰੀ ਸੁਰੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਹੈ। ਕੇਂਦਰਾਂ ਤੱਕ ਪਹੁੰਚ ‘ਤੇ ਸਖ਼ਤ ਪਾਬੰਦੀ ਹੈ। ਸਿਰਫ਼ ਮਾਨਤਾ ਪ੍ਰਾਪਤ ਵਿਅਕਤੀਆਂ ਨੂੰ ਹੀ ਦਾਖਲੇ ਦੀ ਇਜਾਜ਼ਤ ਹੈ। ਗਿਣਤੀ ਕੇਂਦਰਾਂ ‘ਤੇ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਤੋਂ ਇਲਾਵਾ, ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਕਿਸੇ ਵੀ ਘਟਨਾ ਨਾਲ ਤੁਰੰਤ ਨਜਿੱਠਣ ਲਈ ਰੈਪਿਡ ਰਿਸਪਾਂਸ ਟੀਮਾਂ ਵੀ ਮੌਜੂਦ ਹਨ। ਵੋਟਾਂ ਦੀ ਗਿਣਤੀ ਲਈ ਕੁੱਲ 64 ਕਾਊਂਟਰ ਅਬਜ਼ਰਵਰ ਆਲ ਇੰਡੀਆ ਸਰਵਿਸਿਜ਼ ਅਤੇ ਸਿਵਲ ਸਰਵਿਸਿਜ਼ ਕਾਊਡਲ ਤਾਇਨਾਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: