Crowds flock to : ਤਰਨਤਾਰਨ : ਪੰਜਾਬ ਦੇ ਬਹਾਦੁਰ ਬੇਟੇ ਸੁਖਬੀਰ ਦੇ ਪਾਰਥਿਵ ਸਰੀਰ ਉਨ੍ਹਾਂ ਦੇ ਪਿੰਡ ਖਵਾਸਪੁਰ ਪੁੱਜ ਗਿਆ ਹੈ। ਪਿੰਡ ਦੇ ਆਸ-ਪਾਸ ਦੇ ਲੋਕ ਉਸ ਦੇ ਅੰਤਿਮ ਦਰਸ਼ਨ ਲਈ ਪੁੱਜ ਗਏ ਹਨ। ਪਰਿਵਾਰ ਦੇ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਲੋਕ ਸ਼ਹੀਦ ‘ਸੁਖਬੀਰ ਸਿੰਘ ਅਮਰ ਰਹੇ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾ ਰਹੇ ਹਨ। ਇਸ ਦੌਰਾਨ ਲੋਕਾਂ ਨੇ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਬਹਾਦੁਰ ਸੁਖਬੀਰ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਪਾਕਿਸਤਾਨੀ ਫੌਜ ਵੱਲੋਂ ਕੰਟਰੋਲ ਰੇਖਾ ਵੱਲੋਂ ਕੀਤੀ ਗਈ ਫਾਇਰਿੰਗ ‘ਚ ਬਲਿਦਾਨ ਹੋ ਗਏ ਸਨ। ਸ਼ਹੀਦ ਸੁਖਬੀਰ ਸਿੰਘ ਦੇ ਸਰੀਰ ਨੂੰ ਇੱਕ ਵਾਹਨ ‘ਚ ਲੈ ਕੇ ਫੌਜ ਦੇ ਜਵਾਨ ਤੇ ਅਫਸਰ ਪੁੱਜੇ। ਸੈਨਾ ਦੇ ਜਵਾਨ ਤਾਬੂਤ ਨੂੰ ਕੰਧਾ ਦੇ ਕੇ ਉਨ੍ਹਾਂ ਦੇ ਘਰ ਤੱਕ ਲੈ ਗਏ। ਇਸ ਮੌਕੇ ਜਿਲ੍ਹੇ ਦੇ ਅਧਿਕਾਰੀ, ਕਈ ਨੇਤਾ ਤੇ ਮੁੱਖ ਲੋਕਾਂ ਨੇ ਦੇਸ਼ ‘ਤੇ ਕੁਰਬਾਨ ਹੋਏ ਸੁਖਬੀਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਸੁਖਬੀਰ ਸਿੰਘ 18 ਜੇ.ਏ.ਕੇ. ਆਰ.ਆਈ.ਐਫ. ਦੇ ਸਿਪਾਹੀ ਵਜੋਂ ਤਾਇਨਾਤ ਸੀ। ਉਹ ਅਜੇ 2 ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਇਆ ਸੀ ਅਤੇ ਅੱਜ ਸਵੇਰੇ ਲਗਭਗ 5.30 ਵਜੇ ਪਾਕਸਿਤਾਨ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਉਹ ਸ਼ਹੀਦ ਹੋ ਗਿਆ। ਬੀਤੇ ਕੱਲ੍ਹ ਜਦੋਂ ਸੁਖਬੀਰ ਦੀ ਸ਼ਹੀਦੀ ਦੀ ਖਬਰ ਸੁਣੀ ਤਾਂ ਪੂਰੇ ਪਿੰਡ ‘ਚ ਮਾਤਮ ਦਾ ਮਾਹੌਲ ਛਾ ਗਿਆ ਤੇ ਘਰ ‘ਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੁਖਬੀਰ ਸਿੰਘ ਚਾਰ ਭੈਣਾਂ ਤੇ ਭਰਾਵਾਂ ‘ਚੋਂ ਸਭ ਤੋਂ ਛੋਟਾ ਸੀ। ਸੁਖਬੀਰ ਦੇ ਸ਼ਹੀਦ ਹੋਣ ਦੀ ਜਾਣਕਾਰੀ ਮਿਲਦੇ ਹੀ ਪਿਤਾ ਕੁਲਵੰਤ ਸਿੰਘ ਨੇ ਭਾਰਤ ਕੀ ਜੈ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਅਰੇ ਲਗਾਏ ਗਏ। ਉਹ ਮੁੰਡੇ ਦੀ ਤਸਵੀਰ ਗਲੇ ਨਾਲ ਲਗਾ ਕੇ ਰੋਣਲੱਗੇ। ਮਾਂ ਜਸਬੀਰ ਕੌਰ ਨੂੰ ਜਦੋਂ ਬੇਟੇ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਉਹ ਆਪਣੀ ਸੂਝਬੂਝ ਗੁਆ ਬੈਠੀ।
ਮੁੱਖ ਮੰਤਰੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨਾਲ ਹੀ ਦੁਖੀ ਪਰਿਵਾਰ ਨਾਲ ਆਪਣੀ ਹਮਦਰਦੀ ਵੀ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ 22 ਸਾਲਾਂ ਸਿਪਾਹੀ ਸੁਖਬੀਰ ਸਿੰਘ ਇੱਕ ਬਹਾਦਰ ਤੇ ਉਤਸ਼ਾਹੀ ਸੈਨਿਕ ਸੀ। ਦੇਸ਼ ਇਸ ਸੈਨਿਕ ਦੀ ਮਹਾਨ ਕੁਰਬਾਨੀ ਅਤੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਰਹੇਗਾ। ਇਹ ਵੀ ਪਤਾ ਲੱਗਾ ਹੈ ਕਿ ਸ਼ਹੀਦ ਸੁਖਬੀਰ ਸਿੰਘ ਦੇ ਨਾਲ ਇੱਕ ਹੋਰ ਜਵਾਨ ਵੀ ਸ਼ਹੀਦ ਹੋਇਆ ਹੈ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਮੁੱਖ ਮੰਤਰੀ ਵੱਲੋਂ ਸ਼ਹੀਦ ਸੁਖਬੀਰ ਸਿੰਘ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 50 ਲੱਖ ਰੁਪਏ ਦਾ ਐਕਸ ਗ੍ਰੇਸ਼ੀਆ ਦੇਣ ਦਾ ਵੀ ਐਲਾਨ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ, ਤੁਸੀਂ ਵੀ ਕਰੋ ਦਰਸ਼ਨ