ਮੁਕੇਰੀਆਂ ਦੇ ਪਿੰਡ ਜੰਡਵਾਲ ਨੇੜੇ ਠਾਕੁਰਦੁਆਰੇ ਨਾਲ ਸਬੰਧਤ CRPF ਦੀ ਬਟਾਲੀਅਨ ਨੰਬਰ 173 ਬੀ.ਐਨ ਦੇ ਹੈੱਡ ਕਾਂਸਟੇਬਲ ਮਨੋਜ ਕੁਮਾਰ (38) ਨਾਗਾਲੈਂਡ ਵਿੱਚ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸ਼ਹੀਦ ਹੋ ਗਏ, ਜਿਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਪਿੰਡ ਠਾਕੁਰਦੁਆਰੇ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਪਿੰਡ ਦੇ ਨਾਲ-ਨਾਲ ਇਲਾਕੇ ਦਾ ਮਾਹੌਲ ਗਮਗੀਨ ਹੋ ਗਿਆ। ਇਸ ਸਮੇਂ ਉਨ੍ਹਾਂ ਦੇ ਪੁੱਤਰਾਂ ਨੇ ਕਿਹਾ ਕਿ ਉਹ ਵੀ ਆਪਣੇ ਪਿਤਾ ਵਾਂਗ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਮਨੋਜ ਕੁਮਾਰ ਦੇ ਪਿਤਾ ਰਾਮ ਲਾਲ ਨੇ ਦੱਸਿਆ ਕਿ ਮਨੋਜ ਕੁਮਾਰ 2005 ਵਿੱਚ CRPF ਬਟਾਲੀਅਨ ਨੰਬਰ 173 ਬੀਐਨ ਵਿੱਚ ਭਰਤੀ ਹੋਇਆ ਸੀ। ਉਸ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਤਾਇਨਾਤੀ ਦੌਰਾਨ 20 ਸਾਲ ਸੇਵਾਵਾਂ ਨਿਭਾਈਆਂ ਸਨ। ਮਨੋਜ ਕੁਮਾਰ ਦੀ ਪਤਨੀ ਮੀਨਾ ਕੁਮਾਰੀ ਆਪਣੇ ਦੋ ਬੇਟਿਆਂ ਮਨੀਸ਼ ਕੁਮਾਰ (12) ਅਤੇ ਗੌਰਵ ਕੁਮਾਰ (11) ਦੇ ਨਾਲ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਰਹਿ ਰਹੀ ਸੀ, ਸਕੂਲ ਵਿੱਚ ਛੁੱਟੀ ਹੋਣ ਕਾਰਨ ਮਨੋਜ ਕੁਮਾਰ ਦਾ ਪਰਿਵਾਰ ਪਿੰਡ ਠਾਕੁਰਦੁਆਰੇ ਆਇਆ ਹੋਇਆ ਸੀ।
ਇਹ ਵੀ ਪੜ੍ਹੋ : ਖੰਨਾ : ਜੰ/ਗ ‘ਚ ਬਦਲਿਆ ਕਬੂਤਰਬਾਜ਼ੀ ਦਾ ਮੁਕਾਬਲਾ, ਪਿਓ-ਪੁੱਤ ਨੇ ਨੌਜਵਾਨ ਨੂੰ ਉਤਾਰਿਆ ਮੌ/ਤ ਦੇ ਘਾਟ
ਮ੍ਰਿਤਕ ਮਨੋਜ ਕੁਮਾਰ ਦੀ ਪਤਨੀ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ 22 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ ਸਾਢੇ 9 ਵਜੇ ਮਨੋਜ ਦਾ ਫੋਨ ਆਇਆ। ਉਨ੍ਹਾਂ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ। ਉਨ੍ਹਾਂ ਨੇ ਬੱਚੇ ਅਤੇ ਮੇਰੇ ਨਾਲ ਲੰਬੀ ਗੱਲਬਾਤ ਕੀਤੀ। ਸੱਸ ਅਤੇ ਸਹੁਰਾ ਘਰ ਨਹੀਂ ਸਨ, ਇਸ ਲਈ ਉਨ੍ਹਾਂ ਨੇ ਮੈਨੂੰ ਕਿਹਾ ਕਿ ਮਾਤਾ ਪਿਤਾ ਘਰ ਨਹੀਂ ਹਨ ਮੈਂ ਉਨ੍ਹਾਂ ਨਾਲ ਗੱਲ ਕਰਨੀ ਹੈ, ਜਦੋਂ ਉਹ ਸ਼ਾਮ ਨੂੰ ਘਰ ਆ ਜਾਣਗੇ ਤਾਂ ਮੈ ਫੋਨ ਕਰਾਂਗਾ, ਪਰ ਕੁਦਰਤ ਨੂ ਕੁਝ ਹੋਰ ਹੀ ਮਨਜ਼ੂਰ ਸੀ। ਕਰੀਬ ਡੇਢ ਘੰਟੇ ਬਾਅਦ ਡਿਊਟੀ ‘ਤੇ ਜਾਣ ਤੋਂ ਬਾਅਦ ਹੈੱਡ ਕਾਂਸਟੇਬਲ ਮਨੋਜ ਕੁਮਾਰ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਇਕ ਭਰਾ, ਭੈਣ, ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: