ਵਿਦੇਸ਼ਾਂ ਤੋਂ ਸੋਨੇ ਦੀ ਤਸਕਰੀ ਦਾ ਸਿਲਸਿਲਾ ਜਾਰੀ ਹੈ। ਇਸ ਦੀ ਰੋਕਥਾਮ ਵਿਚ ਲੱਗੇ ਕਸਟਮ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸੋਨੇ ਦੀ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ IX-198 ਦੀ ਚੈਕਿੰਗ ਦੌਰਾਨ ਸੋਨਾ ਮਿਲਿਆ। ਜਿਸ ਨੂੰ ਸ਼ਾਇਦ ਕੁਝ ਯਾਤਰੀ ਕਸਟਮ ਦੇ ਡਰੋਂ ਫਲਾਈਟ ‘ਚ ਛੱਡ ਕੇ ਚਲੇ ਗਏ।
ਜਾਣਕਾਰੀ ਅਨੁਸਾਰ ਦੁਬਈ ਤੋਂ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਸਵੇਰੇ ਹਵਾਈ ਅੱਡੇ ‘ਤੇ ਉਤਰੀ। ਕਸਟਮ ਵਿਭਾਗ ਵੱਲੋਂ ਜਾਂਚ ਦੌਰਾਨ ਜਹਾਜ਼ ‘ਚੋਂ 2 ਕਿਲੋ ਲਾਵਾਰਸ ਸੋਨਾ ਬਰਾਮਦ ਹੋਇਆ। ਜਹਾਜ਼ ਦੀ ਸੀਟ ਦੇ ਹੇਠਾਂ 24k ਸ਼ੁੱਧਤਾ ਵਾਲੇ ਦੋ ਬਿਸਕੁਟ ਮਿਲੇ ਹਨ। ਇਸ ਦੀ ਬਾਜ਼ਾਰੀ ਕੀਮਤ ਕਰੀਬ 1 ਕਰੋੜ 31 ਲੱਖ 60 ਹਜ਼ਾਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁਕੇਰੀਆਂ: ਰੇਡ ਕਰਨ ਗਈ CIA ਸਟਾਫ ਤੇ ਬ.ਦਮਾ.ਸ਼ ਨੇ ਚਲਾਈ ਗੋ.ਲੀ, ਇੱਕ ਪੁਲਿਸ ਮੁਲਾਜ਼ਮ ਦੀ ਹੋਈ ਮੌ.ਤ
ਕਸਟਮ ਵਿਭਾਗ ਨੇ ਸੋਨਾ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਨੂੰ ਕੁਝ ਦਿਨਾਂ ਲਈ ਕਸਟਮ ਵਿਭਾਗ ਦੀ ਹਿਰਾਸਤ ‘ਚ ਰੱਖਿਆ ਜਾਵੇਗਾ ਅਤੇ ਜੇਕਰ ਕੋਈ ਇਸ ‘ਤੇ ਦਾਅਵਾ ਨਹੀਂ ਕਰਦਾ ਤਾਂ ਇਸ ਦੀ ਨਿਲਾਮੀ ਕੀਤੀ ਜਾਵੇਗੀ। ਕਸਟਮ ਐਕਟ, 1962 ਦੀਆਂ ਸਬੰਧਤ ਧਾਰਾਵਾਂ ਤਹਿਤ 17.03.2024 ਨੂੰ ਤਸਕਰੀ ਕੀਤਾ ਗਿਆ ਸੋਨਾ ਜ਼ਬਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: