ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸੇ ਵਿਚਾਲੇ ਭਗਵੰਤ ਮਾਨ ਅਤੇ ਸ਼ਰਾਬ ਇੱਕ ਵਾਰ ਫਿਰ ਤੋਂ ਚੋਣ ਮੁੱਦਾ ਬਣ ਰਹੇ ਹਨ । ਵਪਾਰੀਆਂ ਨਾਲ ਮੀਟਿੰਗ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਭਗਵੰਤ ਮਾਨ ‘ਤੇ ਵੀ ਵੱਡਾ ਹਮਲਾ ਬੋਲਿਆ ।
ਦਰਅਸਲ, ਚੀਮਾ ਵੱਲੋਂ ਭਗਵੰਤ ਮਾਨ ‘ਤੇ ਮਾਂ ਦੀ ਸਹੁੰ ਚੁੱਕਣ ਦੇ ਬਾਵਜੂਦ ਸ਼ਰਾਬ ਪੀਣ ਦਾ ਦੋਸ਼ ਲਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ AAP ਦਾ CM ਚਿਹਰਾ ਨਹੀਂ ਐਲਾਨਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਫਿਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸਮਾਜਵਾਦੀ ਪਾਰਟੀ ਮੁਖੀ ਅਖੀਲੇਸ਼ ਯਾਦਵ ਨੇ ਸੋਨੀਆ ਮਾਨ ਨੂੰ ਯੂਪੀ ਚੋਣਾਂ ਲਈ ਸਟਾਰ ਕੈਂਪੇਨਰ ਬਣਾਇਆ
ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਆਪਣੇ ਨਾਲ ਤਾਂ ਰੱਖਦੇ ਹਨ ਪਰ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕਰਦੇ। ਇਹੀ ਕਾਰਨ ਹੈ ਕਿ ਹੁਣ ਭਗਵੰਤ ਮਾਨ ਨੇ ਮੁੜ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਜੇ ਕੋਈ ਸ਼ਰਾਬ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਹੌਸਲਾ ਦੇਣਾ ਪਵੇਗਾ, ਕੇਜਰੀਵਾਲ ਉਨ੍ਹਾਂ ਦਾ ਹੌਂਸਲਾ ਤੋੜ ਰਹੇ ਹਨ ।
ਇਸ ਤੋਂ ਅੱਗੇ ਚੀਮਾ ਨੇ AAP ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਜਿਹੜੀ ਪਾਰਟੀ ਆਪਣੇ ਵਿਧਾਇਕਾਂ ਦੀ ਗਾਰੰਟੀ ਨਹੀਂ ਲੈ ਸਕਦੀ ਉਹ ਹੋਰਾਂ ਨੂੰ ਕੀ ਗਾਰੰਟੀ ਦੇਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪਹਿਲਾਂ ਆਪਣੇ ਵਿਧਾਇਕ ਦੀ ਗਾਰੰਟੀ ਤਾਂ ਲੈਣ ਜਿਹੜੇ ਪਾਰਟੀ ਛੱਡ ਕੇ ਜਾ ਰਹੇ ਹਨ । ਇਸ ਤੋਂ ਇਲਾਵਾ ਅਕਾਲੀ ਆਗੂ ਨੇ ਸਿਮਰਜੀਤ ਸਿੰਘ ਬੈਂਸ ਦੇ ਮਾਮਲੇ ‘ਤੇ ਕਾਂਗਰਸ ‘ਤੇ ਵੀ ਚੁਟਕੀ ਲਈ। ਉਨ੍ਹਾਂ ਨੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਬੈਂਸ ਦੇ ਮੁੱਦੇ ‘ਤੇ ਕਾਂਗਰਸ ਚੁੱਪ ਕਿਉਂ ਹੈ, ਇਹ ਦੱਸਿਆ ਜਾਵੇ। ਜਿਸ ਵਿਅਕਤੀ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਏ ਹਨ, ਜੇਕਰ ਉਹ ਰੈਲੀ ਕਰ ਰਿਹਾ ਹੈ ਤਾਂ ਸਪੱਸ਼ਟ ਹੈ ਕਿ ਕਾਨੂੰਨ ਵਿਵਸਥਾ ਠੀਕ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: