ਪੰਜਾਬ ਦੇ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ (ਵੀਰਵਾਰ) 59ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਹੁਣ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਇਸ ਵਿਚਾਲੇ ਸੁਪਰੀਮ ਕੋਰਟ ਨੇ ਡੱਲੇਵਾਲ ਨੂੰ PGI ਤੋਂ ਟ੍ਰੀਟਮੈਂਟ ਲੈਣ ਦੀ ਸਲਾਹ ਦਿੱਤੀ ਹੈ। ਕੋਰਟ ਦਾ ਕਹਿਣਾ ਹੈ ਕਿ 14 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਡੱਲੇਵਾਲ PGI ‘ਚ ਸ਼ਿਫਟ ਹੋ ਜਾਣ। ਉਨ੍ਹਾਂ ਕਿਹਾ ਕਿ ਡੱਲੇਵਾਲ ਮਰਨ ਵਰਤ ਦੇ ਨਾਲ-ਨਾਲ PGI ਤੋਂ ਟ੍ਰੀਟਮੈਂਟ ਲੈਣ ਤਾਂ ਜੋ ਉਹ ਸਿਹਤਮੰਦ ਹੋ ਕੇ ਮੀਟਿੰਗ ‘ਚ ਸ਼ਾਮਲ ਹੋ ਸਕਣ।
ਬੀਤੇ ਕੱਲ੍ਹ ਬੁੱਧਵਾਰ ਦੁਪਹਿਰ 2 ਵਜੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਸਟਰੈਚਰ ‘ਤੇ ਟਰਾਲੀ ‘ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਉਪਰੰਤ ਕਿਸਾਨ ਆਗੂਆਂ, ਸੀਨੀਅਰ ਡਾਕਟਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਜਗਜੀਤ ਸਿੰਘ ਡੱਲੇਵਾਲ ਆਪਣੀ ਨਵੀਂ ਟਰਾਲੀ ਲੈ ਕੇ ਪੁੱਜੇ। ਜਿੱਥੇ ਉਹ ਤਿੰਨ ਘੰਟੇ ਰੁਕੇ।
ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਈ ਵਿਸ਼ੇਸ਼ ਕਮਰਾ ਤਿਆਰ ਕੀਤਾ ਜਾ ਰਿਹਾ ਹੈ। ਕਮਰੇ ਵਿੱਚ ਐਮਰਜੈਂਸੀ ਸਮੇਂ ਵਿੱਚ ਉਨ੍ਹਾਂ ਨੂੰ ਡਾਕਟਰੀ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਕਮਰਾ ਬਣਨ ਤੱਕ ਇਨ੍ਹਾਂ ਨੂੰ ਮੂਹਰਲੇ ਪਾਸੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਟਰਾਲੀ ਵਿੱਚ ਰੱਖਿਆ ਜਾਵੇਗਾ। ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੀ ਸ਼ਿਫਟਾਂ ‘ਚ ਉੱਥੇ ਤਾਇਨਾਤ ਕੀਤੀ ਗਈ ਹੈ, ਜੋ ਡੱਲੇਵਾਲ ਦੀ ਹਾਲਤ ‘ਤੇ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ : ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲਣ ਪਹੁੰਚਿਆ ਅਕਾਲੀ ਦਲ ਦਾ ਵਫਦ, SGPC ਦੀ ਵੋਟਰ ਸੂਚੀ ਨੂੰ ਲੈ ਕੇ ਜਤਾਉਣਗੇ ਇਤਰਾਜ਼
ਖਨੌਰੀ ਵਿੱਚ ਜੋ ਕਮਰਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਕੱਚ ਦਾ ਬਣਿਆ ਹੋਵੇਗਾ। ਇਹ ਪੂਰੀ ਤਰ੍ਹਾਂ ਸਾਊਂਡ ਪਰੂਫ ਹੋਵੇਗਾ। ਸੂਰਜ ਦੀ ਰੌਸ਼ਨੀ ਇਸ ਤੱਕ ਆਸਾਨੀ ਨਾਲ ਪਹੁੰਚ ਸਕੇਗੀ। ਉਸ ਕਮਰੇ ਦੇ ਨੇੜੇ ਬਾਥਰੂਮ ਅਤੇ ਹੋਰ ਸਹੂਲਤਾਂ ਵੀ ਹੋਣਗੀਆਂ। ਪਾਣੀ ਗਰਮ ਕਰਨ ਦੀ ਵੀ ਸਹੂਲਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
