ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਕੱਟਣ ਦੇ ਬਾਅਦ ਧੂਰੀ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਨੇਤਾ ਦਲਵੀਰ ਸਿੰਘ ਗੋਲਡੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਆਪਣੀ ਗੱਲ ਵੀ ਰੱਖੀ ਸੀ। ਅੱਜ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸੀਐੱਮ ਰਾਜਿੰਦਰ ਕੌਰ ਭੱਠਲ ਤੇ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਉਨ੍ਹਾਂ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਗੋਲਡੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।
ਆਖਿਰ ਗੋਲਡੀ ਵੀ ਮੰਨ ਗਏ। ਉਨ੍ਹਾਂ ਕਿਹਾ ਕਿ ਪਾਰਟੀ ਜਿਥੇ ਵੀ ਉਨ੍ਹਾਂ ਦੀ ਡਿਊਟੀ ਲਗਾਏਗੀ, ਉਹ ਪੂਰੀ ਤਨਦੇਹੀ ਨਾਲ ਉਸ ਨੂੰ ਪੂਰਾ ਕਰਨਗੇ। ਇਸ ਮੌਕੇ ਦਲਵੀਰ ਗੋਲਡੀ ਦੀ ਪਤਨੀ ਵੀ ਮੌਜੂਦ ਰਹੀ। ਉਨ੍ਹਾਂ ਨੇ ਵੀ ਵਾਅਦਾ ਕੀਤਾ ਕਿ ਉਹ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਹੁਣ ਐੱਮਪੀ ਬਣਾ ਕੇ ਭੇਜਣਗੇ।
ਇਹ ਵੀ ਪੜ੍ਹੋ : ਪਾਠ ਕਰਦੇ ਗ੍ਰੰਥੀ ਨੂੰ ਆਇਆ ਅਟੈ.ਕ, ਹੋਇਆ ਰੱਬ ਨੂੰ ਪਿਆਰਾ, ਘਟਨਾ CCTV ‘ਚ ਕੈਦ
ਦਲਵੀਰ ਗੋਲਡੀ ਨੇ ਕਿਹਾ ਕਿ ਚਾਰ ਵਾਰ ਉਨ੍ਹਾਂ ਦੀ ਟਿਕਟ ਕੱਟੀ ਗਈ ਪਰ ਫਿਰ ਵੀ ਉਹ ਪਾਰਟੀ ਦੇ ਨਾਲ ਖੜ੍ਹੇ ਹਨ। ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਪਾਰਟੀਆਂ ਨੇ ਜੁਆਇਨ ਕਰਨ ਦਾ ਸੱਦਾ ਦਿੱਤਾ ਪਰ ਉਹ ਉਨ੍ਹਾਂ ਦੇ ਅਸੂਲਾਂ ਦੇ ਖਿਲਾਫ ਸੀ। ਅੱਜ ਜਦੋਂ ਉਨ੍ਹਾਂ ਦੀ ਟਿਕਟ ਫਿਰ ਕੱਟੀ ਗਈ ਹੈ ਤਾਂ ਉਹ ਪਾਰਟੀ ਦੇ ਨਾਲ ਹੀ ਖੜ੍ਹੇ ਰਹਿਣਗੇ ਤੇ ਸੁਖਪਾਲ ਖਹਿਰਾ ਲਈ ਪ੍ਰਚਾਰ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: