ਪ੍ਰਸਾਸ਼ਨ ਵਲੋਂ ਕਿਸਾਨਾਂ ਨੂੰ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਹੈ ਕਿ ਨਾੜ ਨੂੰ ਅੱਗ ਨਾ ਲਗਾਈ ਜਾਵੇ ਪਰ ਫਿਲਹਾਲ ਸਥਿਤੀ ਉੱਥੇ ਦੀ ਉੱਥੇ ਹੀ ਹੈ ਜੋ ਕਿ ਆਉਣ ਜਾਣ ਵਾਲੇ ਰਾਹਗੀਰਾਂ ਲਈ ਮੁਸੀਬਤ ਤੇ ਡਰ ਬਣਿਆ ਹੋਇਆ ਹੈ। ਅਜਿਹਾ ਇੱਕ ਮਾਮਲਾ ਭੁੱਲਥ ਤੋਂ ਸਾਹਮਣੇ ਆਇਆ ਹੈ। ਬੇਗੋਵਾਲ ਭਦਾਸ ਨਜਦੀਕ ਖੇਤਾਂ ਦੇ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਸੀ। ਇਸ ਦੌਰਾਨ ਸੜਕ ਤੇ ਜਾ ਰਿਹਾ ਇੱਕ ਮੋਟਰਸਾਈਕਲ ਸਵਾਰ ਅੱਗ ਦੀ ਚਪੇਟ ਵਿਚ ਆ ਗਿਆ। ਇਸ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਬੇਗੋਵਾਲ ਪੁਲਿਸ ਨੇ ਦੱਸਿਆ ਕਿ ਕਿ ਮੋਟਰਸਾਈਕਲ ਸਵਾਰ ਵਿਅਕਤੀ ਭੁੱਲਥ ਤੇ ਬੇਗੋਵਾਲ ਆ ਰਿਹਾ ਸੀ। ਜਦੋਂ ਉਹ ਭਦਾਸ ਨਜਦੀਕ ਪੁੱਜਾ ਤਾਂ ਉਹ ਸੜਕ ਕਿਨਾਰੇ ਮੋਟਰਸਾਈਕਲ ਸਮੇਤ ਡਿੱਗ ਗਿਆ ਅਤੇ ਖੇਤਾ ਵਿੱਚ ਲੱਗੀ ਅੱਗ ਦੀ ਚਪੇਟ ਵਿੱਚ ਆ ਗਿਆ। ਇਸ ਹਾਦਸੇ ਮਗਰੋਂ ਮੋਟਰਸਾਈਕਲ ਤੇ ਲੱਗੀ ਅੱਗ ਨੂੰ ਕਾਬੂ ਪਾਇਆ ਗਿਆ। ਉਕਤ ਮੋਟਰਸਾਈਕਲ ਸਵਾਰ ਦੀ ਅਜੇ ਪਹਿਚਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਗੁਰੂਘਰ ‘ਚ ਬੇਅਦਬੀ ਦਾ ਮਾਮਲਾ, ਸ੍ਰੀ ਅਕਾਲ ਸਿੰਘ ਜਥੇਦਾਰ ਨੇ ਸਿੱਖ ਸੰਗਤ ਨੂੰ ਦਿੱਤਾ ਇਹ ਹੁਕਮ
ਬੇਗੋਵਾਲ ਪੁਲਿਸ ਦੇ SHO ਅਮਰਜੀਤ ਕੌਰ ਮੌਕੇ ਤੇ ਪੁਲਿਸ ਪਾਰਟੀ ਨੂੰ ਸਮੇਤ ਪੁੱਜੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੀ ਪਹਿਚਾਣ ਕਰਨ ਲਈ ਤਫਤੀਸ਼ ਸੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾ ਨੂੰ ਅਪੀਲ ਕੀਤੀ ਕਿ ਕਿਸਾਨ ਨਾੜ ਨੂੰ ਅੱਗ ਨਾ ਲਾਉਣ ਜਿਸ ਨਾਲ ਹਾਦਸੇ ਵਾਪਰਣ। ਉੱਥੇ ਇਸ ਮੌਕੇ ਤੇ ਮਜੂਦ ਲੋਕਾ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾ ਅਕਸਰ ਹੀ ਵਾਪਰਦੀਆਂ ਹਨ ਪਰ ਇਸ ਲਈ ਜਿੰਮੇਵਾਰ ਲੋਕਾ ਨੂੰ ਅੱਗ ਲਗਾਉਣ ‘ਤੋਂ ਪਹਿਲਾ ਕੁਝ ਸੋਚਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: