ਭਾਜਪਾ ਦੇ ਸੀਨੀਅਰ ਨੇਤਾ ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਪੰਜਾਬ ਦੇ ਜਲਾਲਾਬਾਦ ਪਹੁੰਚੇ। ਰੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵੀਰਾਂ, ਗੁਰੂਆਂ ਤੇ ਕਿਸਾਨਾਂ ਦੀ ਧਰਤੀ ਹੈ। ਭਾਜਪਾ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਰਤਾਰਪੁਰ ਕਾਰੀਡੋਰ ਬਣਾਉਣ ਦੇ ਨਾਲ ਹੀ ਭਾਜਪਾ ਸਰਕਾਰ ਨੇ ਐੱਫਸੀਆਰਏ ਵਿਚ ਸੋਧ ਕਰਕੇ ਦੁਨੀਆ ਭਰ ਦੇ ਸ਼ਰਧਾਲੂਆਂ ਲਈ ਹਰਿਮੰਦਰ ਸਾਹਿਬ ਵਿਚ ਆਪਣਾ ਸਹਿਯੋਗ ਦੇਣਾ ਆਸਾਨ ਬਣਾਇਆ। ਇਸ ਤੋਂ ਇਲਾਵਾ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ‘ਤੇ ਵੀ ਕਈ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਗਰੀਬੀ ਹਟਾਉਣ ਦੇ ਸਿਰਫ ਵਾਅਦੇ ਕੀਤੇ ਸਨ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਮੁਤਾਬਕ ਸਿਰਫ 8 ਸਾਲਾਂ ਵਿਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਤੇ ਦੇਸ਼ ਦਾ ਵਿਕਾਸ ਕੀਤਾ ਹੈ।
ਇਹ ਵੀ ਪੜ੍ਹੋ : ‘ਪਿਛਲੇ 2 ਸਾਲਾਂ ‘ਚ ਪੰਜਾਬ ਵਿਚ ਬਦਲਾਅ ਦੀ ਹਵਾ ਚੱਲੀ ਹੈ ਤੇ ਹੁਣ ਪੰਜਾਬ ਉਪਰ ਵੱਲ ਵਧ ਰਿਹਾ ਹੈ’ : ਕੇਜਰੀਵਾਲ
ਉਨ੍ਹਾਂ ਕਿਹਾ ਕਿ 2014 ਵਿਚ ਭਾਰਤੀ ਅਰਥਵਿਵਸਥਾ ਵਿਸ਼ਵ ਵਿਚ 11ਵੇਂ ਸਥਾਨ ‘ਤੇ ਸੀ ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਰਤੀ ਅਰਥਵਿਵਸਥਾ ਨੂੰ 5ਵੇਂ ਸਥਾਨ ‘ਤੇ ਲੈ ਆਏ ਹਨ। ਇਸ ਰਫਤਾਰ ਨਾਲ 2027 ਤੱਕ ਭਾਰਤ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਮਹਾਸ਼ਕਤੀ ਬਣ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: