ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਮਾਘੀ ਦਾ ਸ਼ਾਹੀ ਇਸ਼ਨਾਨ ਹੋ ਰਿਹਾ ਹੈ। ਇੱਥੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ। ਮੁਕਤਸਰ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੀ ਝੀਲ ਵਿੱਚ ਇਸ਼ਨਾਨ ਕਰਨ ਲਈ ਰਾਤ ਦੇ 12 ਵਜੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਸਨ। ਲੋਹੜੀ ਦੀ ਰਾਤ ਕਰੀਬ 12 ਵਜੇ ਤੋਂ ਹੀ ਸੰਗਤ ਮੁਕਤਸਰ ਵਿਚ ਪ੍ਰਵੇਸ਼ ਕਰਨ ਲੱਗੀ।
ਰਾਤ ਤੋਂ ਹੀ ਗੁਰਦੁਆਰਾ ਸਾਹਿਬ ‘ਚ ਇਸ਼ਨਾਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। 9 ਡਿਗਰੀ ਤਾਪਮਾਨ ਵਿੱਚ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸੰਗਤਾਂ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਮੁਕਤਸਰ ਸਾਹਿਬ ਵਿੱਚ ਮਕਰ ਸੰਕ੍ਰਾਂਤੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਹੁਣ ਤੱਕ ਕਰੀਬ 2 ਲੱਖ ਸ਼ਰਧਾਲੂ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਇੱਕ ਘਰ ‘ਚ ਧ.ਮਾ.ਕਾ ਹੋਣ ਦੀ ਖਬਰ, ਇਲਾਕੇ ‘ਚ ਦ.ਹਿਸ਼.ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ
ਕਰੀਬ 5 ਕਿਲੋਮੀਟਰ ਦੇ ਖੇਤਰ ਵਿੱਚ ਲੱਗਣ ਵਾਲੇ ਇਸ ਮੇਲੇ ਵਿੱਚ 100 ਕਰੋੜ ਰੁਪਏ ਦੀ ਘੋੜ ਮੰਡੀ ਵੀ ਲਗਾਈ ਗਈ ਹੈ। ਇਸ ਮੰਡੀ ਵਿੱਚ ਵੱਖ-ਵੱਖ ਨਸਲਾਂ ਦੇ 2 ਲੱਖ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਤੱਕ ਦੇ ਘੋੜੇ ਆਉਂਦੇ ਹਨ। ਪਿਛਲੀ ਵਾਰ ਘੋੜਾ ਚੈਂਪੀਅਨਸ਼ਿਪ ਵਿੱਚ 71 ਇੰਚ ਦੀ ਉਚਾਈ ਵਾਲਾ ਹਰਿਆਣਾ ਦਾ ਬੁਰਜ ਖਲੀਫਾ ਚੈਂਪੀਅਨ ਰਿਹਾ ਸੀ। ਇਹ ਮਾਘੀ ਮੇਲਾ ਭਲਕੇ ਨਗਰ ਕੀਰਤਨ ਨਾਲ ਸਮਾਪਤ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: