ਭਾਰਤ ਦੇ ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ‘ਤੇ ਸਾਂਝੇ ਚੈਕ ਪੁਆਇੰਟ ਅਟਾਰੀ ਵਾਹਗਾ ਬਾਰਡਰ ‘ਤੇ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਦੇ ਜਸ਼ਨ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਡੀਆਈਜੀ ਬਾਰਡਰ ਰੇਂਜ ਐੱਸ ਐੱਸ ਚੰਦੇਲ ਨੇ ਝੰਡਾ ਲਹਿਰਾਇਆ, ਉਪਰੰਤ ਮਠਿਆਈਆਂ ਵੰਡੀਆਂ ਗਈਆਂ। ਡੀਆਈਜੀ ਐੱਸ ਐੱਸ ਚੰਦੇਲ ਨੇ ਦੇਸ਼ ਵਾਸੀਆਂ ਨੂੰ 78ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।
ਇਸ ਮੌਕੇ BSF ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਅਮਨ-ਸ਼ਾਂਤੀ ਬਣੀ ਰਹੇ। BSF ਦੇ ਡੀਆਈਜੀ ਐੱਸ ਐੱਸ ਚੰਦੇਲ ਨੇ ਕਿਹਾ ਕਿ ਕਿਸੇ ਨੂੰ ਵੀ ਦੇਸ਼ ਦੀ ਸੁਰੱਖਿਆ ਵਿਵਸਥਾ ਦੇ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਭਾਵੇਂ ਉਹ ਗੁਆਂਢੀ ਦੇਸ਼ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਸਭ ਸਾਡੇ ਪਰਿਵਾਰ ਵਾਂਗ ਹੈ। ਇਸ ਮੌਕੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਸ਼ੁੱਭਕਾਮਨਾਵਾਂ।
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਡੱਬੇ ‘ਚ ਬੰਦ ਹੋ ਕੇ ਆਇਆ 2 ਭੈਣਾਂ ਦਾ ਇਕਲੌਤਾ ਭਰਾ, ਮਨੀਲਾ ‘ਚ ਸੜਕ ਹਾਦਸੇ ‘ਚ ਹੋਈ ਸੀ ਮੌਤ
ਇਸ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਨੂੰ ਮਠਿਆਈਆਂ ਅਤੇ ਫਲਾਂ ਦੇ ਕਰੇਟ ਦਿੱਤੇ ਗਏ। ਅੱਧੀ ਰਾਤ ਨੂੰ ਅਮਨ ਦੋਸਤੀ ਯਾਤਰਾ ਕੱਢੀ ਗਈ। ਸ਼ਾਮ ਨੂੰ ਰਿਟਰੀਟ ਸਮਾਰੋਹ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। BSF ਅਤੇ ਪਾਕਿ ਰੇਂਜਰਜ਼ ਕੱਲ੍ਹ ਤੋਂ ਭਾਰਤ-ਪਾਕਿਸਤਾਨ ਸਰਹੱਦ ‘ਤੇ ਜਸ਼ਨ ਮਨਾ ਰਹੇ ਹਨ। ਕੱਲ੍ਹ ਅਟਾਰੀ-ਵਾਹਗਾ ਸਰਹੱਦ ‘ਤੇ BSF ਨੇ ਪਾਕਿਸਤਾਨ ਰੇਂਜਰਾਂ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਮਠਿਆਈਆਂ ਭੇਟ ਕੀਤੀਆਂ। ਅੱਜ ਪਾਕਿਸਤਾਨ ਰੇਂਜਰ ਭਾਰਤ ਨੂੰ ਮਠਿਆਈਆਂ ਅਤੇ ਫਲਾਂ ਦੀ ਟੋਕਰੀ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: