ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲੁਧਿਆਣਾ ਵਿੱਚ ਅੱਜ ਆਪਣੀ ਗਾਇਕੀ ਨਾਲ ਲੋਕਾਂ ਦਾ ਨਵਾਂ ਸਾਲ ਹੋਰ ਵੀ ਖਾਸ ਬਣਾਉਣਗੇ। ਦੋਸਾਂਝਾਵਾਲੇ ਦਾ ‘DIL-LUMINATI India Tour’ ਦਾ ਅੱਜ ਆਖਰੀ ਸ਼ੌਅ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੋਵੇਗਾ। ਇਸ ਸ਼ੌਅ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਦੇ ਪੁੱਜਣ ਦੀ ਉਮੀਦ ਹੈ। ਕਿਉਂਕਿ ਇਸ ਸ਼ੋਅ ਦੀਆਂ 50 ਹਜ਼ਾਰ ਤੋਂ ਵੱਧ ਟਿਕਟਾਂ ਵਿਕੀਆਂ ਹਨ।
ਇਸ ਸ਼ੌਅਦੀਆਂ ਤਿਆਰੀਆਂ ਪਿਛਲੇ ਇੱਕ ਹਫ਼ਤੇ ਤੋਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਅੱਜ ਪੁਲਿਸ ਲਈ ਕਾਨੂੰਨ ਵਿਵਸਥਾ ਬਣਾਈ ਰੱਖਣਾ ਵੱਡੀ ਚੁਣੌਤੀ ਹੋਵੇਗੀ। ਇਸ ਦੇ ਨਾਲ ਹੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਟ੍ਰੈਫਿਕ ਯੋਜਨਾ ਵੀ ਬਣਾਈ ਗਈ ਹੈ। ਤਾਂ ਜੋ ਫਿਰੋਜ਼ਪੁਰ ਰੋਡ ‘ਤੇ ਜਾਮ ਦੀ ਸਥਿਤੀ ਨਾ ਬਣੇ। ਸ਼ੌਅ ਵਿੱਚ ਆਉਣ ਵਾਲਿਆਂ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਰੀਬ 3500 ਪੁਲਿਸ ਮੁਲਾਜ਼ਮ ਅਤੇ 800 ਨਿੱਜੀ ਸੁਰੱਖਿਆ ਅਧਿਕਾਰੀ ਤਾਇਨਾਤ ਕੀਤੇ ਜਾ ਰਹੇ ਹਨ।
ਇਸ ਦੇ ਲਈ ਪੁਲਿਸ ਨੇ ਸਮਾਰੋਹ ਦੀਆਂ ਟਿਕਟਾਂ ਦੀ ਸ਼੍ਰੇਣੀ ਅਨੁਸਾਰ ਪਾਰਕਿੰਗ ਦੀ ਸੂਚੀ ਜਾਰੀ ਕੀਤੀ ਹੈ। ਪਾਰਕਿੰਗ ਸਥਾਨ ਤੱਕ ਪਹੁੰਚਣ ਦੇ ਰਸਤੇ ਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਫੇਸਬੁੱਕ ਪੇਜ ‘ਤੇ ਵੀ ਪਾਈ ਗਈ ਹੈ। ਪੁਲਿਸ ਨੇ ਸ਼ੌਅ ਦੇ ਦਰਸ਼ਕਾਂ ਲਈ 14 ਹਜ਼ਾਰ ਦੇ ਕਰੀਬ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਇਹ ਵਾਹਨ ਸ਼ਹਿਰ ਵਿੱਚ 19 ਥਾਵਾਂ ’ਤੇ ਪਾਰਕ ਕੀਤੇ ਜਾਣਗੇ।
ਵੀਵੀਆਈਪੀ ਐਂਟਰੀ
ਵੀਵੀਆਈਪੀ ਐਂਟਰੀ ਪੀਏਯੂ ਦੇ ਗੇਟ ਨੰਬਰ 8 ਤੋਂ ਹੋਵੇਗੀ। ਉਨ੍ਹਾਂ ਦੀਆਂ ਗੱਡੀਆਂ ਗੇਟ ਨੰਬਰ 8 ਨੇੜੇ ਹੈਲੀਪੈਡ ਗਰਾਊਂਡ ਵਿੱਚ ਪਾਰਕ ਕੀਤੀਆਂ ਜਾਣਗੀਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਏਯੂ ਵਿਖੇ ਫੈਨ ਪਿਟ ਕੈਟਾਗਰੀ ਦੇ ਦਰਸ਼ਕਾਂ ਦੀਆਂ 900 ਦੇ ਕਰੀਬ ਗੱਡੀਆਂ ਅਤੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀਆਂ 1000 ਗੱਡੀਆਂ ਕਿਸਾਨ ਮੇਲਾ ਗਰਾਊਂਡ ਵਿਖੇ ਪਾਰਕ ਕੀਤੀਆਂ ਜਾਣਗੀਆਂ। ਇਹ ਵਾਹਨ ਗੇਟ ਨੰਬਰ ਚਾਰ ਤੋਂ ਦਾਖਲ ਹੋਣਗੇ।
ਵੀਆਈਪੀ/ਐਮਆਈਪੀ ਐਂਟਰੀ
ਵੀਆਈਪੀ/ਐਮਆਈਪੀ ਵਾਹਨ ਦੀ ਪਾਰਕਿੰਗ ਗੇਟ ਨੰਬਰ ਦੋ ਦੇ ਖੱਬੇ ਪਾਸੇ ਵਾਲੀ ਗਰਾਊਂਡ ਵਿੱਚ ਹੋਵੇਗੀ। ਇੱਥੇ ਕਰੀਬ 500 ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਪ੍ਰਸ਼ਾਸਨ ਅਤੇ ਸਰਕਾਰੀ ਅਧਿਕਾਰੀਆਂ ਦੀ ਐਂਟਰੀ
ਪ੍ਰਸ਼ਾਸਨ ਅਤੇ ਸਰਕਾਰੀ ਅਧਿਕਾਰੀਆਂ ਦੀ ਐਂਟਰੀ ਗੇਟ ਨੰਬਰ 5 ਤੋਂ ਹੋਵੇਗੀ। ਪਾਲ ਆਡੀਟੋਰੀਅਮ, ਥਾਪਰ ਹਾਲ ਅਤੇ ਹਾਕੀ ਗਰਾਊਂਡ ਵਿੱਚ 300 ਵਾਹਨ ਪਾਰਕ ਕੀਤੇ ਜਾਣਗੇ। ਪੁਲਿਸ ਅਧਿਕਾਰੀਆਂ ਦੀਆਂ 550 ਗੱਡੀਆਂ ਪੀਏਯੂ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਅਤੇ ਸਮਾਰਟ ਸਕੂਲ ਦੇ ਗੇਟ ਨੰਬਰ 4 ਨੇੜੇ ਪਾਰਕ ਕੀਤੀਆਂ ਜਾਣਗੀਆਂ।
ਸਿਲਵਰ ਟਿਕਟ ਧਾਰਕਾਂ ਲਈ ਐਂਟਰੀ
ਸਿਲਵਰ ਟਿਕਟ ਧਾਰਕਾਂ ਨੂੰ ਗੇਟ ਨੰਬਰ 1 ਤੋਂ ਪੈਦਲ ਹੀ ਦਾਖਲ ਹੋਣਾ ਪਵੇਗਾ। ਉਨ੍ਹਾਂ ਦੇ 5 ਹਜ਼ਾਰ ਵਾਹਨ ਸਰਕਾਰੀ ਕਾਲਜ, ਤਿੰਨ ਕਿਲੋਮੀਟਰ ਦੂਰ ਖਾਲਸਾ ਕਾਲਜ, ਤਿੰਨ ਕਿਲੋਮੀਟਰ ਦੂਰ ਘੁਮਾਰ ਮੰਡੀ, ਰੋਟਰੀ ਕਲੱਬ ਰੋਡ ਅਤੇ ਨਵਦੁਰਗਾ ਮੰਦਰ ਰੋਡ ਤੋਂ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਸੜਕ ਦੇ ਦੋਵੇਂ ਪਾਸੇ, ਰੋਟਰੀ ਕਲੱਬ ਦੇ ਸਾਹਮਣੇ, ਪਾਵਰਕਾਮ ਕਾਲੋਨੀ, ਪੱਖੋਵਾਲ ਅੰਡਰ ਬ੍ਰਿਜ, ਵੇਰਕਾ ਦੇ ਸਾਹਮਣੇ, ਮਾਰਕੀਟ, ਵੈਸਟਸਾਈਡ ਅਤੇ ਸਰਾਭਾ ਨਗਰ ਥਾਣੇ ਦੇ ਨੇੜੇ ਓਮੈਕਸ ਪਾਰਕਿੰਗ ਵਿੱਚ ਵਾਹਨ ਪਾਰਕ ਕੀਤੇ ਜਾਣਗੇ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਹੋਈ ਹਾ.ਦਸੇ ਦਾ ਸ਼ਿਕਾਰ, ਗੱਡੀ ‘ਚੋਂ ਬਾਹਰ ਡਿੱ.ਗ.ਣ ਕਾਰਨ ਬੱਚੀ ਦੀ ਮੌ/ਤ, ਮਾਂ ਗੰਭੀਰ ਜ਼ਖਮੀ
ਗੋਲਡ ਟਿਕਟ ਧਾਰਕਾਂ ਲਈ ਐਂਟਰੀ
ਗੋਲਡ ਟਿਕਟ ਧਾਰਕਾਂ ਨੂੰ ਗੇਟ ਨੰਬਰ ਦੋ ਤੋਂ ਪੈਦਲ ਹੀ ਦਾਖਲ ਹੋਣਾ ਪਵੇਗਾ। ਉਨ੍ਹਾਂ ਦੀਆਂ 5800 ਗੱਡੀਆਂ ਕਰੀਬ ਸਾਢੇ ਤਿੰਨ ਕਿਲੋਮੀਟਰ ਦੂਰ ਸਰਕਾਰੀ ਕਾਲਜ, ਡੀਸੀ ਦਫ਼ਤਰ ਦੀ ਮਲਟੀਸਟੋਰ ਪਾਰਕਿੰਗ, ਜੁਡੀਸ਼ੀਅਲ ਕੰਪਲੈਕਸ, ਗੁਰੂ ਨਾਨਕ ਦੇਵ ਭਵਨ ਤੋਂ ਢਾਈ ਕਿਲੋਮੀਟਰ ਦੀ ਦੂਰੀ ’ਤੇ ਪਾਰਕ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਗੋਲਡ ਪਾਸ ਧਾਰਕਾਂ ਦੇ ਵਾਹਨ ਸੁਖਦੇਵ ਥਾਪਰ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਤੋਂ ਕਰੀਬ ਪੋਣੇ 3 ਕਿਲੋਮੀਟਰ ਦੂਰ, ਪੋਣੇ 2 ਕਿਲੋਮੀਟਰ ਦੂਰ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਸੈਕਰਡ ਹਾਰਟ ਸਕੂਲ ਸਰਾਭਾ ਨਗਰ, ਸੈਕਰਡ ਹਾਰਟ ਸਕੂਲ ਬੀ.ਆਰ.ਐੱਸ.ਨਗਰ ਵਿਖੇ ਪਾਰਕ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: