ਲੁਧਿਆਣਾ ਵਿਚ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਵਿਚ ਅੱਜ ਢਾਈ ਸਾਲ ਦੀ ਬੱਚੀ ਦਿਲਰੋਜ਼ ਨੂੰ ਜ਼ਿੰਦਾ ਦਫਨਾਉਣ ਦੇ ਮਾਮਲੇ ਵਿਚ ਸੁਣਵਾਈ ਹੋਈ। ਸੁਣਵਾਈ ਪੂਰੀ ਹੋਣ ਦੇ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਹੈ। ਵੀਰਵਾਰ ਨੂੰ ਅਦਾਲਤ ਵਲੋਂ ਸਜ਼ਾ ਦਾ ਐਲਾਨ ਕੀਤਾ ਜਾਵੇਗਾ।
ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਬੱਚੀ ਦੀ ਕਾਤਲ ਨੂੰ ਫਾਂਸੀ ਦੀ ਸਜ਼ਾ ਮਿਲੇਗੀ ਤੇ ਉਹ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਨ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ। ਬੱਚੀ ਦੀ ਮਾਂ ਨੇ ਵੀ ਕਿਹਾ ਕਿ ਉਨ੍ਹਾਂ ਦੀ ਬੱਚੀ ਨੂੰ ਤਾਂ 5 ਮਿੰਟ ਵਿਚ ਮਾਰ ਦਿੱਤਾ ਗਿਆ ਹੁਣ ਕਾਤਲ ਨੂੰ ਸਜ਼ਾ ਦੇਣ ਵਿਚ ਇੰਨਾ ਟਾਈਮ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਾਤਲ ਨੀਲਮ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।
ਦੱਸ ਦੇਈਏ ਕਿ ਦੋਸ਼ੀ ਨੀਲਮ ਨੇ ਦਿਲਰੋਜ਼ ਨੂੰ ਸਕੂਟੀ ‘ਤੇ ਕਿਡਨੈਪ ਕਰਕੇ ਸਲੇਮਟਾਬਰੀ ਇਲਾਕੇ ਵਿਚ ਟੋਇਆ ਪੁੱਟ ਕੇ ਜ਼ਿੰਦਾ ਦਫਨ ਕਰ ਦਿੱਤਾ ਸੀ। ਜਦੋਂ ਬੱਚੇ ਦੇ ਪਰਿਵਾਰ ਨੂੰ ਉਸ ਦੇ ਅਗਵਾ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਲਾਕੇ ਵਿਚ ਸੀਸੀਟੀਵੀ ਕੈਮਰੇ ਚੈੱਕ ਕਰਨ ਦੇ ਬਾਅਦ ਨੀਲਮ ਨੂੰ ਰਾਊਂਡ ਅੱਪ ਕਰ ਲਿਆ ਸੀ। ਪੁੱਛਗਿਛ ਦੌਰਾਨ ਉਸ ਨੇ ਅਪਰਾਧ ਸਵੀਕਾਰ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: