ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ। ਇਸ ਵਾਰ ਮਾਨ ਸਰਕਾਰ ਦਾ ਨਵਾਂ ਟੀਚਾ ਇਸ ਸਾਉਣੀ ਸੀਜ਼ਨ ਵਿੱਚ 5 ਲੱਖ ਏਕੜ ਵਿੱਚ ਡੀਐਸਆਰ ਤਕਨਾਲੋਜੀ ਦੀ ਵਰਤੋਂ ਕਰਕੇ ਝੋਨਾ ਬੀਜਣ ਦਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ।

Direct sowing of paddy
CM ਮਾਨ ਨੇ ਦੱਸਿਆ ਕਿ ਇੱਕ ਪਾਸੇ ਜਿੱਥੇ ਸਿੱਧੀ ਬਿਜਾਈ ਰਾਹੀਂ 15-20% ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਹੀ ਹੋਰ ਖ਼ਰਚਾ ਵੀ ਬੱਚਦਾ ਹੈ। ਐਤਕੀਂ ਬਾਸਮਤੀ ਦੀਆਂ ਕਿਸਮਾਂ ਵੀ ਸਿੱਧੀ ਬਿਜਾਈ ਰਾਹੀਂ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਬਰਾਬਰ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਸਰਕਾਰ ਵੱਲੋਂ ਵਾਅਦੇ ਅਨੁਸਾਰ ਅਸੀਂ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਤੇ ਨਹਿਰੀ ਪਾਣੀ ਸਮੇਤ ਸਮੇਂ ਸਿਰ ਬਿਜਲੀ ਦੇਵਾਂਗੇ। ਪੰਜਾਬ ਦੀ ਧਰਤੀ ਪ੍ਰਤੀ ਆਪਣਾ ਫ਼ਰਜ਼ ਨਿਭਾਉਂਦੇ ਹੋਏ ਕਿਸਾਨ ਭਰਾਓ ਵੱਧ ਤੋਂ ਵੱਧ ਸਿੱਧੀ ਬਿਜਾਈ ਨੂੰ ਅਪਣਾਓ ਤੇ ਆਪਣੀ ਆਮਦਨ ਵਧਾਓ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਕਿਹਾ- “ਆਪ੍ਰੇਸ਼ਨ ਸਿੰਦੂਰ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ”
ਸਰਕਾਰ ਦੇ ਅਨੁਸਾਰ, 2024 ਵਿੱਚ 2.53 ਲੱਖ ਏਕੜ ਵਿੱਚ ਡੀਐਸਆਰ ਅਪਣਾਇਆ ਗਿਆ ਸੀ, ਜੋ ਕਿ 2023 ਦੇ ਮੁਕਾਬਲੇ 47% ਵੱਧ ਸੀ। 2024 ਵਿੱਚ, 21,338 ਕਿਸਾਨਾਂ ਨੂੰ ₹29.02 ਕਰੋੜ ਦੀ ਸਹਾਇਤਾ ਦਿੱਤੀ ਗਈ ਸੀ। ਜਦੋਂ ਕਿ ਕਿਸਾਨਾਂ ਨੂੰ ਡੀਐਸਆਰ ਤੋਂ ਦੁੱਗਣਾ ਲਾਭ ਮਿਲੇਗਾ। ਇਸ ਨਾਲ 15-20% ਤੱਕ ਪਾਣੀ ਦੀ ਬੱਚਤ ਹੋਵੇਗੀ, ਜਦੋਂ ਕਿ ਮਜ਼ਦੂਰੀ ਦੀ ਲਾਗਤ 3,500 ਰੁਪਏ ਪ੍ਰਤੀ ਏਕੜ ਘਟੇਗੀ।
ਵੀਡੀਓ ਲਈ ਕਲਿੱਕ ਕਰੋ -:
























