ਪੰਜਾਬ ਦੇ ਸ਼ਹਿਰਾਂ ਵਿੱਚ ਖੁੱਲ੍ਹੇ ਵਿੱਚ ਸਾਹ ਲੈਣਾ ਖਤਰਨਾਕ ਸਾਬਤ ਹੋ ਸਕਦਾ ਹੈ। ਰਾਤ 8 ਵਜੇ ਤੋਂ ਬਾਅਦ ਸ਼ਹਿਰਾਂ ਦੀ ਪ੍ਰਦੂਸ਼ਿਤ ਹਵਾ ਦਮੇ ਦੇ ਮਰੀਜ਼ਾਂ ਦੀ ਜਾਨ ਲੈ ਸਕਦੀ ਹੈ ਅਤੇ ਸਿਹਤਮੰਦ ਵਿਅਕਤੀ ਨੂੰ ਬਿਮਾਰ ਵੀ ਕਰ ਸਕਦੀ ਹੈ। ਇੰਨਾ ਹੀ ਨਹੀਂ ਰਾਤ ਦੇ ਪ੍ਰਦੂਸ਼ਣ ਦਾ ਅਸਰ ਸਵੇਰ ਵੇਲੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਦੀਵਾਲੀ ਦੀ ਰਾਤ ਨੂੰ ਹਰ ਕੋਈ ਪਟਾਕਿਆਂ ਦਾ ਆਨੰਦ ਲੈਂਦਾ ਹੈ, ਪਰ ਇਸ ਨਾਲ ਹੋਣ ਵਾਲੇ ਪ੍ਰਦੂਸ਼ਣ ਨੇ ਸ਼ਹਿਰਾਂ ਦੇ AQI ਨੂੰ ਰਾਤ ਨੂੰ 500 ਤੋਂ ਪਾਰ ਕਰ ਦਿੱਤਾ ਹੈ। ਇਸ ਦਾ ਅਸਰ ਰਾਤ ਭਰ ਦੇਖਣ ਨੂੰ ਮਿਲਿਆ। ਅਜੇ ਵੀ ਜ਼ਿਆਦਾਤਰ ਸ਼ਹਿਰਾਂ ਦਾ AQI 300 ਤੋਂ ਉੱਪਰ ਚੱਲ ਰਿਹਾ ਹੈ। ਯਾਨੀ ਖੁੱਲ੍ਹੇ ਵਿੱਚ ਸਾਹ ਲੈਣਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਪ੍ਰਦੂਸ਼ਣ ‘ਤੇ ਕਾਬੂ ਪਾਉਣ ‘ਚ ਕਈ ਦਿਨ ਲੱਗਣਗੇ। ਹੁਣ ਸਿਰਫ਼ ਮੀਂਹ ਹੀ ਸਹਾਰਾ ਹੈ। ਮੀਂਹ ਪੈਂਦਾ ਹੈ ਤਾਂ ਪਾਣੀ ਦੀਆਂ ਬੂੰਦਾਂ ਨਾਲ ਇਹ ਪ੍ਰਦੂਸ਼ਣ ਸਾਫ਼ ਹੋ ਜਾਵੇਗਾ। ਮਾਸਕ ਇਕ ਵਾਰ ਫਿਰ ਜ਼ਰੂਰੀ ਹੋ ਗਿਆ ਹੈ ਪਰ ਇਸ ਵਾਰ ਨਾ ਤਾਂ ਕੋਰੋਨਾ ਨੇ ਕਿਹਾ ਅਤੇ ਨਾ ਹੀ ਸਰਕਾਰ ਨੇ ਕਿਹਾ ਹੈ। ਡਾਕਟਰਾਂ ਨੇ ਇਸ ਨੂੰ ਜ਼ਰੂਰੀ ਦੱਸਿਆ
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਅੰਮ੍ਰਿਤਸਰ ਰਾਤ 8 ਵਜੇ ਪ੍ਰਦੂਸ਼ਣ 307 AQI ਦਰਜ ਕੀਤਾ ਗਿਆ। 10 ਵਜੇ ਇਹ ਵਧ ਕੇ 370 AQI ਹੋ ਗਿਆ। ਜਲੰਧਰ ਰਾਤ 8 ਵਜੇ AQI 287 ਦਰਜ ਕੀਤਾ ਗਿਆ। ਰਾਤ 10 ਵਜੇ ਇਹ ਵਧ ਕੇ 387 AQI ਹੋ ਗਿਆ। ਜਲੰਧਰ ਦਾ AQI ਵੀ ਰਾਤ 12 ਵਜੇ 500 ਤੋਂ ਉਪਰ ਦਰਜ ਕੀਤਾ ਗਿਆ। ਲੁਧਿਆਣਾ ਰਾਤ 9 ਵਜੇ AQI 338ਰਿਕਾਰਡ ਕੀਤਾ ਗਿਆ। ਰਾਤ 10 ਵਜੇ ਇਹ ਵਧ ਕੇ 406 ਹੋ ਗਿਆ। ਰਾਤ ਦੇ 12 ਵਜੇ ਇਹ AQI 500 ਤੋਂ ਉੱਪਰ ਸੀ। ਸਵੇਰੇ 6 ਵਜੇ ਵੀ AQI 342 ਰਿਹਾ।