ਬੁੱਧਵਾਰ ਨੂੰ ਹੋਈ ਤੇਜ ਬਾਰਿਸ਼ ਦੇ ਨਾਲ ਸੜਕਾਂ ਦੇ ਕਿਨਾਰੇ ਲੱਗੇ ਦਰੱਖਤ ਸੜਕ ‘ਤੇ ਡਿੱਗ ਗਏ, ਜਿਸ ਦੌਰਾਨ ਬਟਾਲਾ-ਜਲੰਧਰ ਹਾਈਵੇ ਤੇ ਪਿੰਡ ਰੰਗੜਨੰਗਲ ਦੇ ਕੋਲ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ। ਇਸ ਦੌਰਾਨ ਲੋਕ ਕਈ ਘੰਟੇ ਖੱਜਲ ਖੁਆਰ ਹੁੰਦੇ ਰਹੇ। ਲੋਕਾਂ ਨੇ ਆਪ ਹੀ ਸੜਕ ‘ਤੇ ਡਿੱਗੇ ਦਰੱਖਤਾਂ ਨੂੰ ਥੋੜਾ-ਥੋੜਾ ਕੱਟ ਕੇ ਸਾਈਡ ‘ਤੇ ਕੀਤਾ। ਲੇਕਿਨ ਇਸ ਦੌਰਾਨ ਕੋਈ ਵੀ ਪ੍ਰਸ਼ਾਸਨਿਕ ਜਾਂ ਪੁਲਿਸ ਮੌਕਾ ‘ਤੇ ਨਹੀਂ ਪਹੁੰਚੀ। ਇਸ ਦੌਰਾਨ ਲੋਕਾਂ ਦੇ ਵਿਚ ਰੋਸ਼ ਪਾਇਆ ਜਾ ਰਿਹਾ ਸੀ।
ਸੜਕ ‘ਤੇ ਡਿੱਗੇ ਦਰੱਖਤਾਂ ਦੇ ਕਾਰਨ ਪ੍ਰੇਸ਼ਾਨ ਹੋ ਰਹੇ ਲੋਕਾਂ ਨੇ ਕਿਹਾ ਕਿ ਪਿੰਡ ਰੰਗੜਨੰਗਲ ਦੇ ਕੋਲ ਸੜਕ ਤੇ ਦਰਖਤ ਡਿੱਗੇ ਹਨ, ਜਿਸ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੱਸਾਂ ਦਾ ਸਮਾਂ ਹੋ ਰਿਹਾ ਹੈ, ਲੇਕਿਨ ਉਹ ਇਕ ਜਗ੍ਹਾ ਹੀ ਫਸ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਆਪ ਹੀ ਸੜਕ ‘ਤੇ ਡਿਗੇ ਦਰੱਖਤਾਂ ਨੂੰ ਥੋੜਾ-ਥੋੜਾ ਕੱਟ ਕੇ ਸਾਈਡ ‘ਤੇ ਕੀਤਾ। ਲੇਕਿਨ ਇਸ ਦੌਰਾਨ ਕੋਈ ਵੀ ਪ੍ਰਸ਼ਾਸਨਿਕ ਜਾਂ ਪੁਲਿਸ ਮੌਕਾ ਤੇ ਨਹੀਂ ਪਹੁੰਚੀ।