ਨਕੋਦਰ ਦੇ ਨਾਲ ਲੱਗਦੇ ਪਿੰਡ ਚੱਕ ਵੇਂਡਲ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਜੋਗਿੰਦਰ ਕੌਰ ਜਿਸਦੀ ਉਮਰ 78 ਸਾਲ ਸੀ, ਉਸਨੇ ਆਪਣੇ ਪੁੱਤਰ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਦਾ ਫੈਸਲਾ ਲਿਆ। ਬਜੁਰਗ ਮਾਤਾ ਜੋਗਿੰਦਰ ਕੌਰ ਦੀ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਕੇ 306 ਦਾ ਮਾਮਲਾ ਦਰਜ ਕੀਤਾ ਅਤੇ ਮ੍ਰਿਤਕ ਜੋਗਿੰਦਰ ਕੌਰ ਦੇ ਪੁੱਤਰ ਮੰਗਲ ਸਿੰਘ ਉਸਦੀ ਪਤਨੀ ਕਸ਼ਮੀਰ ਕੌਰ, ਸਾਲਾ ਮਨਦੀਪ ਦੇ ਖਿਲਾਫ ਮਾਮਲਾ ਦਰਜ ਕੀਤਾ। ਮ੍ਰਿਤਕ ਜੋਗਿੰਦਰ ਕੌਰ ਦੀਆਂ ਧੀਆਂ ਨੇ ਰੌਂਦੇ ਹੋਏ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਮਾਤਾ ਨੂੰ ਉਨ੍ਹਾਂ ਦੇ ਭਰਾ ਜ਼ਮੀਨ ਕਾਰਨ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਕਈ ਵਾਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਅਤੇ ਇਹ ਮਾਮਲਾ ਮਾਣਯੋਗ ਅਦਾਲਤ ਵਿੱਚ ਚੱਲ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਉਨ੍ਹਾਂ ਦੱਸਿਆ ਇਹ ਮਾਮਲਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਕੋਲ ਵੀ ਗਿਆ ਸੀ, ਪਰ ਉਸਦੀ ਕੋਈ ਸੁਣਵਾਈ ਨਹੀਂ ਹੋਈ। ਜਿਸ ਤੋਂ ਬਾਅਦ ਉਨ੍ਹਾਂ ਦੀ ਮਾਤਾ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬਜ਼ੁਰਗ ਮਾਤਾ ਦੀਆਂ ਧੀਆਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।