ਪੰਜਾਬ ਦੇ ਵਿੱਦਿਅਕ ਖੇਤਰ ਵਿਚ ਸਭ ਤੋਂ ਵੱਡਾ ਯੋਗਦਾਨ ਦੇਣ ਵਾਲੇ ਪ੍ਰਾਈਵੇਟ ਸਕੂਲਾਂ ਦੀਆ ਸਮੱਸਿਆਵਾਂ ਨੂੰ ਲੰਬਾ ਸਮੇਂ ਤੋਂ ਸਰਕਾਰ ਵਲੋਂ ਅਣਦੇਖਾ ਕਰਨ ਉਪਰੰਤ ਹੁਣ ਸਕੂਲ ਪ੍ਰਬੰਧਿਕਾ ਨੂੰ ਸੰਘਰਸ਼ ਦੇ ਰਾਹ ‘ਤੇ ਚੱਲਣਾ ਪੈ ਰਿਹਾ ਹੈ ਤਾਂ ਜੋ ਸਟੂਡੈਂਟ ਤੇ ਮਾਪਿਆਂ ਨੂੰ ਕੁਝ ਰਾਹਤ ਮਿਲ ਸਕੇ। ਅੱਜ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ ਆਫ਼ ਪੰਜਾਬ ਦੇ ਸੱਦੇ ‘ਤੇ ਪੰਜਾਬ ਦੇ ਸਮੂਹ ਪ੍ਰਾਈਵੇਟ ਸਕੂਲਜ਼ ਵਲੋਂ ਸਰਕਾਰ ਤੋਂ ਮੰਗ ਕਰਦੇ ਹੋਏ ਸੜਕਾਂ ਦੇ ਕਿਨਾਰਿਆਂ ਤੇ ਵੱਖ-ਵੱਖ ਸਕੂਲਜ਼ ਦੀਆਂ ਬੱਸਾਂ ਅੱਜ ਸਵੇਰੇ ਤੋਂ ਖੜੀਆਂ ਕਰਕੇ ਆਵਾਜ਼ ਬੁਲੰਦ ਕੀਤੀ ਗਈ ਹੈ ਕਿ ਤਾਂ ਜੋ ਪ੍ਰਾਈਵੇਟ ਸਕੂਲਜ਼ ਦੀਆ ਬੱਸਾਂ ਦੇ ਟੈਕਸ ਮਾ਼ਫ ਹੋ ਸਕਣ ਜਿਸ ਨਾਲ ਸਕੂਲ ਤੇ ਮਾਪਿਆਂ ਦੋਨਾਂ ਨੂੰ ਲਾਭ ਪ੍ਰਾਪਤ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਅੱਜ ਟਾਂਡਾ ਹਰਗੋਬਿੰਦਪੁਰ ਰੋਡ ‘ਤੇ ਸਮੂਹ ਸਕੂਲਾਂ ਵਲੋਂ ਸਿਲਵਰ ਓਕ ਸਕੂਲ ਦੇ ਚੇਅਰਮਾਨ ਤਰਲੋਚਨ ਸਿੰਘ ਬਿੱਟੂ ਦੀ ਅਤੇ ਪ੍ਰਾਈਵੇਟ ਸਕੂਲਜ਼ ਦੇ ਪ੍ਰਬੰਧਿਕਾ ਸੁਖਵਿੰਦਰ ਸਿੰਘ ਅਰੋੜਾ,ਰਾਜਿੰਦਰ ਮਾਰਸ਼ਲ, ਵਿਵੇਕ ਗੁਲਾਟੀ ਵਲੋਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕੀਤੀ ਗਈ ਤੇ ਜਲਦ ਤੋਂ ਜਲਦ ਟੈਕਸ ਤੋਂ ਰਾਹਤ ਲਈ ਆਵਾਜ਼ ਬੁਲੰਦ ਕੀਤੀ ਗਈ। ਵਿੱਦਿਆ ਦੇ ਖੇਤਰ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਸਰਕਾਰ ਵਲੋਂ ਅਣਦੇਖਾ ਕਰਕੇ ਇਨ੍ਹਾਂ ਦੀ ਦੇਣ ਨੂੰ ਭੁੱਲਾਇਆ ਜਾ ਰਿਹਾ ਹੈ ਅਤੇ ਸਰਕਾਰ ਦਾ ਰਵੱਯਾ ਦੇਖਣੇ ਤੋਂ ਬਾਅਦ ਹੀ ਫੈਡੇਰੇਸ਼ਨ ਵਲੋਂ ਇਹ ਫੈਸਲਾ ਲਿਆ ਗਿਆ।