ਨਵਾਂਸ਼ਹਿਰ-ਚੰਡੀਗੜ੍ਹ ਮਾਰਗ ਉੱਤੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਜੇ ਗੰਨ ਹਾਊਸ ਦੇ ਮਾਲਕ ਵਿਜੇ ਗੌਤਮ ਉੱਪਰ ਦੁਕਾਨ ਵਿੱਚੋਂ ਬਿਨਾਂ ਕਾਗਜੀ ਕਾਰਵਾਈ ਰਜਿਸਟਰ ਵਿੱਚ ਦਰਜ਼ ਤੋਂ 1134 ਕਾਰਤੂਸ ਲਾਪਤਾ ਹੋਣ ਤਹਿਤ ਆਰਮ ਐਕਟ ਦਾ ਪਰਚਾ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ।
ਥਾਣਾ ਸਿਟੀ ਨਵਾਂਸ਼ਹਿਰ ਦੇ ਏ,ਐਸ,ਆਈ ਜਸਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਦਰਖਾਸਤ ਜੋ ਡੀ,ਆਈ,ਜੀ ਵਲੋਂ ਮਾਰਕ ਹੋ ਕੇ ਨਵਾਂਸ਼ਹਿਰ ਦੇ ਪੁਲਿਸ ਉੱਚ ਅਧਿਕਾਰੀਆਂ ਨੂੰ ਆਈ ਸੀ ਜਿਸ ਵਿੱਚ ਨਵਾਂਸ਼ਹਿਰ-ਚੰਡੀਗੜ੍ਹ ਰੋਡ ਤੇ ਵਿਜੇ ਗੰਨ ਹਾਊਸ ਦੇ ਮਾਲਕ ਵਿਜੇ ਗੌਤਮ ਵਲੋਂ ਆਪਣੀ ਦੁਕਾਨ ਵਿਚੋਂ 1134 ਕਾਰਤੂਸ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ ਜਿਸਦੀ ਜਾਂਚ ਨਵਾਂਸ਼ਹਿਰ ਦੇ ਐਸ.ਪੀ ( ਜਾਂਚ ) ਵਜੀਦ ਸਿੰਘ ਖਹਿਰਾ ਅਤੇ ਨਵਾਂਸ਼ਹਿਰ ਡਵੀਜ਼ਨ ਦੇ ਡੀ,ਐਸ,ਪੀ ਸ਼ਵਿੰਦਰ ਸਿੰਘ ਵਲੋਂ ਕੀਤੀ ਗਈ।
ਜਿਸ ਵਿੱਚ ਦੁਕਾਨ ਵਿੱਚੋਂ 01 ਮਈ 2020 ਤੋਂ ਲੈਕੇ 02 ਜੁਲਾਈ 2021 ਤੱਕ ਬਿਨਾਂ ਕਾਗਜੀ ਕਾਰਵਾਈ ਦੇ 1134 ਕਾਰਤੂਸ ਲਾਪਤਾ ਪਾਏ ਗਏ।ਇਹਨਾਂ ਵਿੱਚ ਰਿਵਾਲਵਰ ਦੇ 452 ਰੌਂਦ ,ਪਿਸਟਲ ਦੇ 60 ਅਤੇ ਗੰਨ ਦੇ 622 ਰੌਦ ਗਾਇਬ ਹਨ। ਜਿਸ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਵਿੱਚ ਧਾਰਾ 30 ਅਸਲਾ ਐਕਟ ਅਧੀਨ ਵਿਜੇ ਗੰਨ ਹਾਊਸ ਦੇ ਮਾਲਿਕ ਵਿਜੇ ਗੌਤਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।