ਨਵਾਂਸ਼ਹਿਰ: ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਸਾਰੰਗਲ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 159 ਤਹਿਤ ਜ਼ਿਲਾ ਚੋਣ ਅਫ਼ਸਰ ਵਜੋਂ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਿਧਾਨ ਸਭਾ ਚੋਣਾਂ-2022 ਲਈ ਤੁਰੰਤ ਪ੍ਰਭਾਵ ਨਾਲ ਵੱਖ-ਵੱਖ 37 ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਇਨਾਂ ਨੋਡਲ ਅਫ਼ਸਰਾਂ ਵਿਚ ਮੈਨਪਾਵਰ, ਈ. ਵੀ. ਐਮ/ਵੀ. ਵੀ. ਪੈ, ਟ੍ਰਾਂਸਪੋਰਟ, ਟ੍ਰੇਨਿੰਗ, ਮੈਟੀਰੀਅਲ, ਇੰਪਲੀਮੈਂਟਿੰਗ ਐਮ. ਸੀ. ਸੀ, ਖਰਚਾ, ਲਾਈਜ਼ਨ, ਅਮਨ ਤੇ ਕਾਨੂੰਨ, ਵੀ. ਐਮ ਅਤੇ ਜ਼ਿਲਾ ਸੁਰੱਖਿਆ ਪਲਾਨ ਤੇ ਤਾਲਮੇਲ, ਬੈਲੇਟ ਪੇਪਰਾਂ ਦੀ ਪਿ੍ਰੰਟਿੰਗ, ਮੀਡੀਆ ਤੇ ਕਮਿਊਨੀਕੇਸ਼ਨ, ਕੰਪਿਊਟਰਾਈਜ਼ੇਸ਼ਨ, ਸਵੀਪ, ਹੈਲਪਲਾਈਨ ਤੇ ਸ਼ਿਕਾਇਤ ਨਿਵਾਰਣ, ਐਸ. ਐਮ. ਐਸ ਮਾਨੀਟਰਿੰਗ ਤੇ ਕਮਿਊਨੀਕੇਸ਼ਨ ਪਲਾਨ, ਵੈੱਬਕਾਸਟਿੰਗ, ਆਈ. ਸੀ. ਟੀ ਐਪਲੀਕੇਸ਼ਨ, ਵੋਟਰ ਹੈਲਪਲਾਈਨ, ਸਾਈਬਰ ਸਕਿਊਰਿਟੀ, ਆਬਕਾਰੀ, ਰੋਜ਼ਾਨਾ ਰਿਪੋਰਟਾਂ ਦੀ ਕੁਲੈਕਸ਼ਨ, ਬੈਲੇਟ ਪੇਪਰਾਂ ਅਤੇ ਵਾਹਨਾਂ ਦੀ ਵੰਡ ਸਬੰਧੀ ਤਾਲਮੇਲ, ਸਿੰਗਲ ਵਿੰਡੋ ਪਰਮਿਸ਼ਨ ਸੈੱਲ, ਮਾਈ ਅਬਜ਼ਰਵਰ, ਡਿਸਪੈਚ/ਸਟਰਾਂਗ ਰੂਮ ਅਤੇ ਗਿਣਤੀ ਕੇਂਦਰਾਂ ਦੀ ਸਥਾਪਨਾ, ਕੇਂਦਰੀ ਅਰਧ ਸੈਨਿਕ ਬਲਾਂ ਨਾਲ ਤਾਲਮੇਲ, ਪੋਲਿੰਗ ਵੈੱਲਫੇਅਰ, ਪੀ. ਡਬਲਿਊ. ਡੀ ਵੈੱਲਫੇਅਰ, ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੇ ਲਾਗੂਕਰਨ, ਈ. ਟੀ. ਪੀ. ਬੀ. ਐਸ/ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ, ਪ੍ਰਦੂਸ਼ਣ ਕੰਟਰੋਲ ਲਈ ਐਮ. ਸੀ. ਸੀ ਲਾਗੂ ਕਰਨ, ਜ਼ਿਲਾ ਚੋਣ ਮੈਨੇਜਮੈਂਟ ਪਲਾਨ ਅਤੇ ਰੋਜ਼ਾਨਾ ਰਿਪੋਰਟਾਂ ਦੀ ਤਿਆਰੀ ਅਤੇ ਪੋਰਟਲ ’ਤੇ ਅਪਡੇਸ਼ਨ, ਵੀਡੀਓ ਕਾਨਫਰੰਸਿੰਗ ਦਾ ਆਯੋਜਨ, ਟੈਲੀਕਾਮ ਤੇ ਇੰਟਰਨੈੱਟ, ਚੋਣ ਸਮੱਗਰੀ, ਆਰਡਰ ਤੇ ਮੀਟਿੰਗਾਂ ਅਤੇ ਮੈਡੀਕਲ ਬੋਰਡ ਨਾਲ ਸਬੰਧਤ ਨੋਡਲ ਅਫ਼ਸਰ ਸ਼ਾਮਲ ਹਨ।