ਹੁਸ਼ਿਆਰਪੁਰ: ਪੰਜਾਬ ਸਰਕਾਰ ਦੀ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰਜਾ ਰਾਹਤ ਸਕੀਮ ਤਹਿਤ ਐਮ.ਐਲ.ਏ. ਸੁੰਦਰ ਸ਼ਾਮ ਅਰੋੜਾ ਨੇ ਵੱਖ-ਵੱਖ 7 ਪਿੰਡਾਂ ਦੇ 184 ਦੇ ਕਰੀਬ ਲਾਭਪਾਤਰੀਆਂ ਨੂੰ ਕਰੀਬ 36.50 ਲੱਖ ਰੁਪਏ ਦੀ ਕਰਜਾ ਰਾਹਤ ਦੇ ਚੈਕ ਤਕਸੀਮ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਲੋੜਵੰਦਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੀ ਅਤੇ ਆਉਣ ਵਾਲੇ ਸਮੇਂ ਵਿਚ ਭਲਾਈ ਕਾਰਜ ਅਤੇ ਸਕੀਮਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਸੁੰਦਰ ਸ਼ਾਮ ਅਰੋੜਾ ਨੇ ਪਿੰਡ ਨਾਰੂ ਨੰਗਲ ਖਾਸ ਵਿਖੇ 43 ਲਾਭਪਾਤਰੀਆਂ ਨੂੰ 8.13 ਲੱਖ ਰੁਪਏ, ਪਿੰਡ ਨਾਰੂ ਨੰਗਲ ਕਿੱਲਾ ’ਚ 89 ਲਾਭਪਾਤਰੀਆਂ ਨੂੰ 17.75 ਲੱਖ ਰੁਪਏ, ਪਿੰਡ ਬਸੀ ਹਸਤਖਾਂ ਦੇ 31 ਲਾਭਪਾਤਰੀਆਂ ਨੂੰ 5.41 ਲੱਖ ਰੁਪਏ, ਮੰਨਣ ਦੇ 10 ਲਾਭਪਾਤਰੀਆਂ ਨੂੰ 2.35 ਲੱਖ ਰੁਪਏ, ਬਸੀ ਅਲੀ ਖਾਂ ਦੇ 6 ਲਾਭਪਾਤਰੀਆਂ ਨੂੰ 1.31 ਲੱਖ ਰੁਪਏ ਅਤੇ ਬਸੀ ਦਾਊਦ ਖਾਂ ਅਤੇ ਕੌਂਡਲਾ ਦੇ ਲਾਭਪਾਤਰੀਆਂ ਨੂੰ 1.25 ਲੱਖ ਰੁਪਏ ਦੀ ਕਰਜਾ ਰਾਹਤ ਦੇ ਚੈਕ ਸੌਂਪੇ।
ਐਮ.ਐਲ.ਏ. ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਲੋਕਾਂ ਦੇ 2 ਕਿਲੋਵਾਟ ਤੱਕ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ ਕੀਤੇ ਗਏ ਹਨ ਜਿਸ ਦਾ ਕਿ ਪਾਵਰਕਾਮ ਵਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਖਪਤਕਾਰਾਂ ਨੂੰ ਵੱਡਾ ਫਾਇਦਾ ਮਿਲੇਗਾ ਜਿਸ ਦੀ ਅੰਦਾਜਨ ਰਕਮ 1200 ਕਰੋੜ ਰੁਪਏ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਰ ਵਰਗ ਦੀ ਭਲਾਈ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੀ ਪੂਰਨ ਹਿਤੈਸ਼ੀ ਹੈ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ ਵਿਚ ਵੀ ਭਲਾਈ ਸਕੀਮਾਂ, ਕਾਰਜ ਅਤੇ ਵਿਕਾਸ ਦੇ ਪ੍ਰੋਜੈਕਟ ਜਾਰੀ ਰਹਿਣਗੇ।
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਦੇਵ ਰਾਜ, ਸਰਪੰਚ ਮਹਿੰਦਰ ਪਾਲ, ਸਰਪੰਚ ਰਮੇਸ਼ ਕੁਮਾਰ, ਸਰਪੰਚ ਕਮਲ ਕੁਮਾਰ, ਸਰਪੰਚ ਹਰਬਿਲਾਸ ਕੁਮਾਰ, ਸਰਪੰਚ ਕੁਲਦੀਪ ਅਰੋੜਾ, ਸਰਪੰਚ ਸੀਟਾ ਰਾਮ, ਬਲਾਕ ਸੰਮਤੀ ਮੈਂਬਰ ਡਾ. ਕੁਲਦੀਪ ਸਿੰਘ, ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਜੁਗਲ ਕਿਸ਼ੋਰ, ਸੋਹਣ ਸਿੰਘ, ਨੰਬਰਦਾਰ ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।