ਭਾਰਤ ਵਿੱਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਕਹਿਰ ਲਗਾਤਰ ਜਾਰੀ ਹੈ, ਉੱਥੇ ਹੀ ਸਖਤ ਮਿਹਨਤ ਕਰ ਪਾਲੀਆਂ ਆਪਣੀਆਂ ਹੀ ਫਸਲਾਂ ਦੇ ਬਕਾਏ ਲਈ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਨਵਾਂਸ਼ਹਿਰ ਵਿਖੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਪਗ ਇੱਕ ਮਹੀਨੇ ਤੋਂ ਗੰਨਾ ਮਿੱਲ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਕਿਸਾਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ।
ਜਿਸ ਨੂੰ ਦੇਖਦਿਆਂ ਹੋਇਆਂ ਅੱਜ ਕਿਸਾਨਾਂ ਵੱਲੋਂ ਨਵਾਂ ਸ਼ਹਿਰ ਤੋਂ ਜਲੰਧਰ ਹਾਈਵੇਅ ਬੰਦ ਕਰਕੇ ਧਰਨਾ ਦਿੱਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਪਿੱਛਲੇ ਸਤਾਈ ਦਿਨ ਤੋਂ ਗੰਨਾ ਮਿੱਲ ਦੇ ਅੱਗੇ ਲਗਾਤਾਰ ਧਰਨਾ ਦੇ ਰਹੇ ਹਨ ਪਰ ਪ੍ਰਸ਼ਾਸਨ ਉਨ੍ਹਾਂ ਦੀ ਮੰਗ ਨੂੰ ਅਣਦੇਖਿਆ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦੀ ਐਮ ਐਲ ਏ ਵੱਲੋਂ ਇਹ ਕਿਹਾ ਗਿਆ ਸੀ ਕਿ ਸੌ ਕਰੋੜ ਰੁਪਏ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਸੇਵਾ ਦੇ ਜਜ਼ਬੇ ਨੂੰ ਸਲਾਮ ! ਨਰਸ ਦੀ ਨੌਕਰੀ ਛੱਡ ਲਾਵਾਰਿਸ ਕੋਰੋਨਾ ਦੇਹਾਂ ਦਾ ਅੰਤਿਮ ਸੰਸਕਾਰ ਕਰ ਰਹੀ ਹੈ ਇਹ ਔਰਤ
ਪਰ ਇਸ ਗੱਲ ਨੂੰ ਵੀ ਵੀਹ ਦਿਨ ਬੀਤ ਗਏ ਪਰ ਅਜੇ ਤੱਕ ਕਿਸਾਨਾਂ ਨੂੰ ਇੱਕ ਕੌਡੀ ਤੱਕ ਵੀ ਨਹੀਂ ਮਿਲੀ। ਜਿਸ ਕਾਰਨ ਕਿਸਾਨਾਂ ਨੇ ਰੋਡ ਜਾਮ ਕਰ ਕੇ ਕਿਹਾ ਕਿ ਇਹ ਪ੍ਰਦਰਸ਼ਨ ਉਸ ਵੇਲੇ ਤੱਕ ਜਾਰੀ ਰਹੇਗਾ ਜਦ ਤੱਕ ਉਨ੍ਹਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਮਿਲ ਜਾਂਦੀ।
ਇਹ ਵੀ ਦੇਖੋ : ਦੀਪ ਸਿੱਧੂ ਨੇ ਹੁਣ ਕੀ ਕਰ ਦਿੱਤਾ? ਹੋਇਆ ਇਕ ਹੋਰ ਪਰਚਾ, ਕਾਰਨ ਜਾਣ ਕੇ ਰਹਿ ਜਾਓਂਗੇ ਹੈਰਾਨ-ਪਰੇਸ਼ਾਨ