jalandhar police resolve 7 murder cases: ਕਮਿਸ਼ਨਰੇਟ ਪੁਲਿਸ ਨੇ ਕਤਲ ਕੇਸ ਸਮੇਤ 7 ਕੇਸਾਂ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ 7 ਨਾਜਾਇਜ਼ ਹਥਿਆਰ ਸਮੇਤ 117 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 5 ਜਲੰਧਰ ਦੀ ਪੁਲਿਸ ਟੀਮ ਨੇ ਦੁਸਹਿਰਾ ਗਰਾਊਂਡ ਟੀ ਪੁਆਇੰਟ ਕਾਲਾ ਸੰਘਿਆ ਰੋਡ ‘ਤੇ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਦਿਆਂ ਅਜੈਪਾਲ ਸਿੰਘ ਉਰਫ ਨਿਹੰਗ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰ. WT/15 ਉਤਮ ਨਗਰ ਬਸਤੀ ਸ਼ੇਖ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਦੇਸੀ ਪਿਸਟਲ 32 ਬੋਰ ਸਮੇਤ 5 ਜ਼ਿੰਦਾ ਕਾਰਤੂਸ 32 ਬਰਾਮਦ ਕੀਤੇ।
ਮੁਲਜ਼ਮ ਵਿਰੁੱਧ ਥਾਣਾ ਡਵੀਜ਼ਨ ਨੰ.5 ਜਲੰਧਰ ਵਿਖੇ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਮੁਕੱਦਮਾ ਨੰ. 432 ਦਰਜ ਕਰ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਮੌਕੇ ‘ਤੇ ਇਕ ਦੇਸੀ ਪਿਸਟਲ 32 ਬੋਰ ਸਮੇਤ 5 ਜ਼ਿੰਦਾ ਕਾਰਤੂਸ 32 ਬਰਾਮਦ ਤੋਂ ਇਲਾਵਾ ਉਸ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰੋਂ 4 ਨਾਜਾਇਜ਼ ਪਿਸਤੋਲ 315 ਬੋਰ ਸਮੇਤ 16 ਜ਼ਿੰਦਾ ਕਾਰਤੂਸ, 16 ਜ਼ਿੰਦਾ ਕਾਰਤੂਸ 12 ਬੋਰ (ਮੁਲਜ਼ਮ ਦੇ ਘਰੋਂ), ਮੁਲਜ਼ਮ ਵੱਲੋਂ ਆਪਣੇ ਸਹੁਰੇ ਘਰ ਗ੍ਰੀਨ ਐਵੇਨਿਊ, ਜਲੰਧਰ ਵਿਖੇ ਲੁਕੋ ਕੇ ਰੱਖੀ 1 ਪਿਸਟਲ 32 ਬੋਰ ਸਮੇਤ 2 ਮੈਗਜ਼ੀਨ ਤੇ 80 ਜ਼ਿੰਦਾ ਕਾਰਤੂਸ 32 ਬੋਰ ਅਤੇ 1 ਪਿਸਤੋਲ 315 ਬੋਰ ਬਰਾਮਦ ਕੀਤੇ ਗਏ ਹਨ।